ਲੱਖਾਂ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ, 8 ਕਰੋੜ ਨੌਜਵਾਨ ਪਹਿਲੀ ਵਾਰ ਬਣੇ ਉੱਦਮੀ: PM ਮੋਦੀ

02/20/2023 2:03:31 PM

ਦੇਹਰਾਦੂਨ- ਮਜ਼ਬੂਤ ਅਤੇ ਖ਼ੁਸ਼ਹਾਲ ਦੇਸ਼ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ ਕੁਝ ਮਹੀਨਿਆਂ 'ਚ ਦੇਸ਼ ਭਰ 'ਚ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ ਅਤੇ 8 ਕਰੋੜ ਨੌਜਵਾਨ ਪਹਿਲੀ ਵਾਰ ਉੱਦਮੀ ਬਣੇ ਹਨ। 'ਉੱਤਰਾਖੰਡ ਰੁਜ਼ਗਾਰ ਮੇਲਾ' ਨੂੰ ਡਿਜੀਟਲ ਜ਼ਰੀਏ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਹਰ ਨੌਜਵਾਨ ਨੂੰ ਉਸ ਦੀ ਚਿਲਚਸਪੀ ਅਤੇ ਯੋਗਤਾ ਮੁਤਾਬਕ ਨਵੇਂ ਮੌਕੇ ਮਿਲਣ, ਸਾਰਿਆਂ ਨੂੰ ਅੱਗੇ ਵਧਣ ਦਾ ਉੱਚਿਤ ਜ਼ਰੀਆ ਮਿਲੇ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਬਿਨਾਂ ਕਿਸੇ ਗਰੰਟੀ ਦੇ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾ ਰਿਹਾ ਹੈ, ਜਿਸ ਦਾ ਨੌਜਵਾਨ ਭਰਪੂਰ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਉੱਤਰਾਖੰਡ 'ਚ 'ਪਹਾੜ ਦਾ ਪਾਣੀ' ਅਤੇ ਪਹਾੜੀ ਦੀ ਜਵਾਨੀ' ਕੰਮ ਆਏ। ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਇਸ ਧਾਰਨਾ ਨੂੰ ਬਦਲਣਾ ਹੋਵੇਗਾ ਕਿ ਪਹਾੜ ਦਾ ਪਾਣੀ ਅਤੇ ਪਹਾੜੀ ਦੀ ਜਵਾਨੀ ਪਹਾੜ ਦੇ ਕੰਮ ਨਹੀਂ ਆ ਰਹੀ ਹੈ। ਕੇਂਦਰ ਸਰਕਾਰ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਉੱਤਰਾਖੰਡ ਦੀ ਨੌਜਵਾਨ ਪੀੜ੍ਹੀ ਆਪਣੇ ਪਿੰਡਾਂ ਨੂੰ ਪਰਤੇ। ਇਸ ਲਈ ਪਹਾੜਾਂ ਵਿਚ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ।
 


Tanu

Content Editor

Related News