8ਵੀਂ ਦੀ ਵਿਦਿਆਰਥਣ ਨਾਲ 8 ਮੁਲਜ਼ਮਾਂ ਨੇ ਜਬਰ ਜ਼ਿਨਾਹ ਕਰ ਬਣਾਇਆ ਅਸ਼ਲੀਲ ਵੀਡੀਓ

Friday, Sep 30, 2022 - 01:01 PM (IST)

8ਵੀਂ ਦੀ ਵਿਦਿਆਰਥਣ ਨਾਲ 8 ਮੁਲਜ਼ਮਾਂ ਨੇ ਜਬਰ ਜ਼ਿਨਾਹ ਕਰ ਬਣਾਇਆ ਅਸ਼ਲੀਲ ਵੀਡੀਓ

ਅਲਵਰ (ਵਾਰਤਾ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਕਿਸ਼ਨਗੜ੍ਹਬਾਸ ਥਾਣਾ ਖੇਤਰ 'ਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜ਼ਿਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾ ਕੇ 9 ਮਹੀਨਿਆਂ ਤੱਕ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ 8 ਨੌਜਵਾਨਾਂ ਨੇ ਉਸ ਦੀ ਅਸ਼ਲੀਲ ਫੋਟੋ ਹੋਣ ਦਾ ਝਾਂਸਾ ਦੇ ਕੇ ਬੁਲਾਇਆ ਅਤੇ ਫਿਰ ਜ਼ਬਰਨ ਕੱਪੜੇ ਉਤਰਵਾ ਕੇ ਵੀਡੀਓ ਬਣਾ ਲਈ। ਇਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਸਮੂਹਿਕ ਜਬਰ ਜ਼ਿਨਾਹ ਕੀਤਾ। ਉਸ ਤੋਂ ਰੁਪਏ ਵਸੂਲਣ ਲੱਗੇ। ਪੀੜਤਾ ਤੋਂ ਦੋਸ਼ੀਆਂ ਨੇ ਕਰੀਬ 50 ਰੁਪਏ ਵਸੂਲ ਲਏ। ਜਿਸ ਤੋਂ ਬਾਅਦ ਪੀੜਤਾ ਹੋਰ ਪੈਸਿਆਂ ਦਾ ਇੰਤਜ਼ਾਮ ਨਹੀਂ ਕ ਸਕੀ ਤਾਂ ਉਨ੍ਹਾਂ ਨੇ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ, ਜੋ ਉਸ ਦੇ ਪਰਿਵਾਰ ਤੱਕ ਪਹੁੰਚ ਗਿਆ। ਮਾਮਲੇ ਦਾ ਖ਼ੁਲਾਸਾ ਹੋਣ 'ਤੇ ਪੀੜਤਾ ਦੇ ਭਰਾ ਨੇ 8 ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਅਤੇ ਆਈ.ਟੀ. ਐਕਟ ਦੇ ਅਧੀਨ ਮਾਮਲਾ ਦਰਜ ਕਰਵਾਇਆ ਹੈ। 

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਕੁੜੀ ਨਾਲ ਗੈਂਗਰੇਪ ਦੇ ਦੋਸ਼ 'ਚ 3 ਡਾਕਟਰਾਂ 'ਤੇ ਮਾਮਲਾ ਦਰਜ

ਪੁਲਸ ਅਨੁਸਾਰ ਕਰੀਬ 16 ਸਾਲਾ ਪੀੜਤਾ ਦੇ ਭਰਾ ਨੇ ਰਿਪੋਰਟ 'ਚ ਦੱਸਿਆ ਕਿ ਉਸ ਦੀ ਭੈਣ ਨੂੰ 31 ਦਸੰਬਰ 2021 ਨੂੰ ਸਾਹਿਲ ਨੇ ਫ਼ੋਨ ਕਰ ਕੇ ਗੋਠੜਾ ਕੋਲ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਕੋਲ ਉਸ ਦੀ ਫੋਟੋ ਹੈ, ਜੇਕਰ ਉਹ ਨਹੀਂ ਆਈ ਤਾਂ ਵਾਇਰਲ ਕਰ ਦੇਣਗੇ। ਪੀੜਤਾ ਉੱਥੇ ਪਹੁੰਚੀ ਤਾਂ ਉੱਥੇ ਮੌਜੂਦ 8 ਮੁੰਡਿਆਂ ਨੇ ਉਸ ਦੇ ਜ਼ਬਰਨ ਕੱਪੜੇ ਉਤਾਰ ਵੀਡੀਓ ਬਣਾ ਲਈ। ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਸਾਰਿਆਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਹ ਕਰੀਬ ਇਕ ਘੰਟੇ ਤੱਕ ਉੱਥੇ ਹੀ ਬੇਹੋਸ਼ ਪਈ ਰਹੀ। ਹੋਸ਼ ਆਉਣ 'ਤੇ ਉਹ ਘਰ ਪਰਤੀ। ਇਸ ਤੋਂ ਬਾਅਦ ਦੋਸ਼ੀ ਉਸ ਤੋਂ ਰੁਪਏ ਵਸੂਲਣ ਲੱਗੇ। ਬੀਤੇ ਅਗਸਤ ਮਹੀਨੇ ਤੱਕ ਇਨ੍ਹਾਂ ਲੋਕਾਂ ਨੇ ਪੀੜਤਾ ਤੋਂ ਕਰੀਬ 50 ਰੁਪਏ ਲੈ ਲਏ ਅਤੇ 2-3 ਵਾਰ ਜਬਰ ਜ਼ਿਨਾਹ ਕੀਤਾ। ਕੁਝ ਦਿਨ ਪਹਿਲਾਂ ਉਸ ਤੋਂ ਦੋਸ਼ੀਆਂ ਨੇ ਢਾਈ ਲੱਖ ਰੁਪਏ ਦੀ ਮੰਗ ਕੀਤੀ। 

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਕੁਆਰੀਆਂ ਕੁੜੀਆਂ ਨੂੰ ਵੀ ਗਰਭਪਾਤ ਦਾ ਅਧਿਕਾਰ

ਪੀੜਤਾ ਨੇ ਕਿਹਾ ਕਿ ਇੰਨੇ ਪੈਸੇ ਉਸ ਕੋਲ ਨਹੀਂ ਹਨ ਅਤੇ ਦੋਸ਼ੀਆਂ ਨੂੰ ਪੀੜਤਾ ਨੇ ਬਖ਼ਸ਼ ਦੇਣ ਦੀ ਵੀ ਗੁਹਾਰ ਲਗਾਈ ਪਰ ਦੋਸ਼ੀਆਂ ਨੇ ਰੁਪਏ ਨਹੀਂ ਦੇਣ 'ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ, ਜੋ ਵਾਇਰਲ ਹੋ ਗਿਆ। ਇਹ ਵੀਡੀਓ ਪਰਿਵਾਰ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਪੀੜਤਾ ਤੋਂ ਪੁੱਛ-ਗਿੱਛ ਕੀਤੀ। ਉਦੋਂ ਪੀੜਤਾ ਨੇ ਪਰਿਵਾਰ ਨੂੰ ਆਪਬੀਤੀ ਦੱਸੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਅਰਬਾਜ਼ ਵਾਸੀ ਨਗਲਾ ਡੂੰਗਰ, ਜਾਵੇਦ ਵਾਸੀ ਬਾਜੋਟ, ਮੁਸਤਕੀਮ ਵਾਸੀ ਇਸਮਾਈਲਪੁਰਸ ਤਾਲੀਮ ਵਾਸੀ ਇਸਮਾਈਲਪੁਰ, ਸਲਮਾਨ ਉਰਫ਼ ਛੋਟੇਲਾਲ ਵਾਸੀ ਇਸਮਾਈਲਪੁਰ, ਅਕਰਮ ਬਾਜੋਟ ਇਸਮਾਈਲਪੁਰ, ਅਕਰਮ ਵਾਸੀ ਇਸਮਾਈਲਪੁਰ, ਸਾਹਿਲ ਇਸਮਾਈਲਪੁਰ ਖ਼ਿਲਾਫ਼ ਪੋਕਸੋ ਅਤੇ ਆਈ.ਟੀ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News