ਟਰੱਕਾਂ ਦੀ ਟੱਕਰ ਪਿੱਛੋਂ ਸੜਕ ਵਿਚਾਲੇ ਪੈ ਗਈ ਆਂਡਿਆਂ ਦੀ ਲੁੱਟ
Tuesday, Dec 03, 2024 - 02:12 PM (IST)
ਹਰਦੋਈ: ਉੱਤਰ ਪ੍ਰਦੇਸ਼ ਦੇ ਹਰਦੋਈ 'ਚ ਦੋ ਟਰੱਕਾਂ ਵਿਚਕਾਰ ਟੱਕਰ ਹੋ ਗਈ। ਟੱਕਰ ਪਿੱਛੋਂ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦੌਰਾਨ ਨੁਕਸਾਨੇ ਟਰੱਕ ਵਿੱਚ ਲੱਦੇ ਆਂਡੇ ਲੋਕ ਲੁੱਟ ਕੇ ਲੈ ਗਏ। ਲੁੱਟ ਵੀ ਅਜਿਹੀ ਮੱਚੀ ਜਿਸ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਆਂਡੇ ਲੁੱਟਣ ਵਾਲਿਆਂ ਵਿੱਚ ਸ਼ਾਇਦ ਕੋਈ ਮੁਕਾਬਲਾ ਚੱਲ ਰਿਹਾ ਹੋਵੇ। ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਘਟਨਾ ਸਮੇਂ ਲੋਕ ਅੱਗੇ ਆਏ ਪਰ ਕਿਸੇ ਨੇ ਜ਼ਖਮੀਆਂ ਦੀ ਮਦਦ ਨਹੀਂ ਕੀਤੀ, ਸਗੋਂ ਘਟਨਾ ਪਿੱਛੋਂ ਆਂਡੇ ਚੁੱਕ ਕੇ ਭੱਜਣ ਲੱਗੇ।
ਦੱਸ ਦਈਏ ਕਿ ਦੋ ਟਰੱਕਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਟਰੱਕ 'ਚ ਲੱਦੇ ਆਂਡੇ ਸੜਕ 'ਤੇ ਖਿੱਲਰ ਗਏ ਅਤੇ ਇਸ ਕਾਰਨ ਲੋਕਾਂ 'ਚ ਆਂਡੇ ਲੁੱਟਣ ਦਾ ਮੁਕਾਬਲਾ ਹੋ ਗਿਆ। ਇਸ ਘਟਨਾ ਬਾਰੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਭੀੜ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਅੰਡੇ ਲੁੱਟਣ 'ਚ ਲੱਗੀ ਰਹੀ |
ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਟਰੱਕ ਚਾਲਕ ਨੂੰ ਹਸਪਤਾਲ ਪਹੁੰਚਾਇਆ। ਦੱਸ ਦੇਈਏ ਕਿ ਇਹ ਮਾਮਲਾ ਪਿਹਾਨੀ ਕੋਤਵਾਲੀ ਦੇ ਜਹਾਨੀ ਖੇੜਾ ਚੌਂਕੀ ਇਲਾਕੇ ਦੇ ਪਾਸਗਵਾਂ ਪੁਲ ਦਾ ਹੈ।