ਰਾਜਸਥਾਨ ’ਚ ਬੱਸ-ਟਰੱਕ ਵਿਚਾਲੇ ਟੱਕਰ, 6 ਦੀ ਮੌਤ

Wednesday, Dec 10, 2025 - 12:56 AM (IST)

ਰਾਜਸਥਾਨ ’ਚ ਬੱਸ-ਟਰੱਕ ਵਿਚਾਲੇ ਟੱਕਰ, 6 ਦੀ ਮੌਤ

ਫਤਿਹਪੁਰ - ਸੀਕਰ ਵਿਚ ਇਕ ਸਲੀਪਰ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਜੈਪੁਰ-ਬੀਕਾਨੇਰ ਰਾਸ਼ਟਰੀ ਰਾਜਮਾਰਗ ’ਤੇ ਫਤਿਹਪੁਰ ਨੇੜੇ ਰਾਤ 10:40 ਵਜੇ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ ਜ਼ਿਆਦਾਤਰ ਯਾਤਰੀ ਗੁਜਰਾਤ ਦੇ ਸਨ। ਉਹ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਸਨ ਅਤੇ ਤੀਰਥ ਯਾਤਰਾ ਦੌਰਾਨ ਖਾਟੂ ਸ਼ਿਆਮ ਜੀ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਸਨ।


author

Inder Prajapati

Content Editor

Related News