ਮਨੀ ਲਾਂਡਰਿੰਗ ਕੇਸ: ਪ੍ਰਿਯੰਕਾ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, ED ਨੇ ਚਾਰਜਸ਼ੀਟ 'ਚ ਦਰਜ ਕੀਤਾ ਨਾਂ
Thursday, Dec 28, 2023 - 02:50 PM (IST)

ਨਵੀਂ ਦਿੱਲੀ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ ਮਨੀ ਲਾਂਡਰਿੰਗ ਨਾਲ ਜੁੜੇ ਇਕ ਕੇਸ ਦੀ ਚਾਰਜਸ਼ੀਟ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪ੍ਰਿਯੰਕਾ ਗਾਂਧੀ ਦਾ ਨਾਂ ਦਰਜ ਕੀਤਾ ਗਿਆ ਹੈ। ਈਡੀ ਦੀ ਚਾਰਜਸ਼ੀਟ ਵਿਚ ਪ੍ਰਿਯੰਕਾ ਦੇ ਨਾਂ ਦਾ ਜ਼ਿਕਰ ਜ਼ਮੀਨ ਖਰੀਦ ਦੇ ਦੋਸ਼ੀ ਨਾਲ ਜੁੜੇ ਹੋਣ ਦਾ ਸੰਦਰਭ ਹੈ। ਇਸ ਚਾਰਜਸ਼ੀਟ ਵਿਚ ਪ੍ਰਿਯੰਕਾ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਨਾਂ ਦਾ ਵੀ ਜ਼ਿਕਰ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਨਾਰੀਅਲ ਕਿਸਾਨਾਂ ਨੂੰ ਤੋਹਫਾ, MSP ’ਚ ਇੰਨੇ ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ
ED ਦੀ ਚਾਰਜਸ਼ੀਟ ਮੁਤਾਬਕ ਸੰਜੇ ਭੰਡਾਰੀ ਦੇ ਇਕ ਸਾਥੀ ਸੀਸੀ ਥੰਪੀ ਨੇ 2005 ਤੋਂ 2008 ਤੱਕ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਅਮੀਪੁਰ ਵਿਚ ਰੀਅਲ ਅਸਟੇਟ ਏਜੰਟ HL ਪਾਹਵਾ ਰਾਹੀਂ 486 ਏਕੜ ਜ਼ਮੀਨ ਖਰੀਦੀ ਸੀ। ਰਾਬਰਟ ਵਾਡਰਾ ਨੇ 2006 'ਚ ਰੀਅਲ ਅਸਟੇਟ HL ਪਾਹਵਾ ਦੇ ਮਾਧਿਅਮ ਤੋਂ ਜ਼ਮੀਨ ਖਰੀਦੀ ਸੀ। ਦਸੰਬਰ 2010 ਵਿਚ ਉਸੇ ਜ਼ਮੀਨ ਨੂੰ HL ਪਾਹਵਾ ਨੂੰ ਵੇਚ ਦਿੱਤਾ। ਇਸ ਦੌਰਾਨ ਪਾਹਵਾ ਨੂੰ ਜ਼ਮੀਨ ਐਕੁਆਇਰ ਕਰਨ ਲਈ ਨਕਦੀ ਵੀ ਮਿਲ ਰਹੀ ਸੀ। ਈਡੀ ਦਾ ਦੋਸ਼ ਹੈ ਕਿ ਰਾਬਰਟ ਵਾਡਰਾ ਨੇ ਪਾਹਵਾ ਨੂੰ ਵਿਕਰੀ ਦੀ ਪੂਰੀ ਰਕਮ ਨਹੀਂ ਦਿੱਤੀ। ਇਸ ਸਬੰਧੀ ਜਾਂਚ ਅਜੇ ਜਾਰੀ ਹੈ।
ਇਹ ਵੀ ਪੜ੍ਹੋ- ਦਿੱਲੀ-NCR 'ਚ ਸੰਘਣੀ ਧੁੰਦ ਦਾ ਕਹਿਰ, 22 ਰੇਲਾਂ ਤੇ 134 ਫਲਾਈਟਾਂ ਲੇਟ
ਈਡੀ ਨੇ ਮੰਗਲਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਹੈ। ਭੰਡਾਰੀ 2016 ਵਿਚ ਬ੍ਰਿਟੇਨ ਭੱਜ ਗਿਆ ਸੀ। ਬ੍ਰਿਟਿਸ਼ ਸਰਕਾਰ ਨੇ ਈਡੀ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਕਾਨੂੰਨੀ ਬੇਨਤੀ 'ਤੇ ਕਾਰਵਾਈ ਕਰਦਿਆਂ ਇਸ ਸਾਲ ਜਨਵਰੀ 'ਚ ਉਸ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਈਡੀ ਅਤੇ ਸੀਬੀਆਈ ਸੰਜੇ ਭੰਡਾਰੀ ਵਿਰੁੱਧ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਅਣਦੱਸੀ ਜਾਇਦਾਦ ਰੱਖਣ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8