50 ਕਰੋੜ ਦਾ ਕੁੱਤਾ ਦਰਾਮਦ ਕਰਨ ਵਾਲੇ ਵਿਅਕਤੀ ਦੇ ਘਰ ਪਹੁੰਚੀ ਈ. ਡੀ.
Thursday, Apr 17, 2025 - 11:52 PM (IST)

ਬੈਂਗਲੁਰੂ –ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਵੀਰਵਾਰ ਨੂੰ ਵਿਦੇਸ਼ੀ ਕਰੰਸੀ ਵਟਾਂਦਰਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਤਲਾਸ਼ੀ ਲਈ ਇਕ ਵਿਅਕਤੀ ਦੇ ਘਰ ਪਹੁੰਚੀ। ਵਿਅਕਤੀ ਨੇ 50 ਕਰੋੜ ਰੁਪਏ ਦੇ ਕੁੱਤੇ ਦੀ ਦਰਾਮਦ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਦਾਅਵਾ ਫਰਜ਼ੀ ਪਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਵੇਖਿਆ ਕਿ ਉਸ ਵਿਅਕਤੀ ਕੋਲ ਇੰਨਾ ਮਹਿੰਗਾ ਕੁੱਤਾ ਖਰੀਦਣ ਲਈ ‘ਕੋਈ ਸਾਧਨ ਨਹੀਂ ਸੀ’ ਅਤੇ ਅਜਿਹੀਆਂ ਖਬਰਾਂ ਸੰਭਵ ਤੌਰ ’ਤੇ ਸੋਸ਼ਲ ਮੀਡੀਆ ਲਈ ਘੜੀਆਂ ਗਈਆਂ ਸਨ। ਖਬਰਾਂ ਅਨੁਸਾਰ ਉਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ‘ਦੁਨੀਆ ਦਾ ਸਭ ਤੋਂ ਮਹਿੰਗਾ’ ਕੁੱਤਾ ਦਰਾਮਦ ਕੀਤਾ ਸੀ, ਜੋ ਕੋਕੇਸ਼ੀਅਨ ਸ਼ੈਫਰਡ ਤੇ ਵੁਲਫ ਦਾ ‘ਕ੍ਰਾਸ-ਬ੍ਰੀਡ’ ਹੈ। ਇਹ ਦਾਅਵਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਉੱਪਰ ਈ. ਡੀ. ਦੀ ਨਜ਼ਰ ਪੈ ਗਈ।
ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਜਿਸ ਕੁੱਤੇ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਪਾਈਆਂ ਗਈਆਂ ਸਨ, ਉਹ ਉਸ ਦੇ ਗੁਆਂਢੀ ਦਾ ਸੀ, ਜਿਸ ਦੀ ਕੀਮਤ ‘ਇਕ ਲੱਖ ਰੁਪਏ ਵੀ ਨਹੀਂ’ ਸੀ।