Mobile App ਰਾਹੀਂ ਲੋਨ ਲੈਣ ਵਾਲਿਆਂ ਨਾਲ ਹੋ ਰਹੀ ਠੱਗੀ, ED ਨੇ ਕੰਪਨੀ ਤੋਂ ਬਰਾਮਦ ਕੀਤੇ ਕਰੋੜਾਂ ਦੇ ਹੀਰੇ ਤੇ ਨਕਦੀ

Friday, Mar 03, 2023 - 10:58 PM (IST)

ਨਵੀਂ ਦਿੱਲੀ: ED ਨੇ ਚੀਨ ਵੱਲੋਂ ਕੰਟਰੋਲ ਕੀਤੀ ਜਾ ਰਹੀ ਕਰਜ਼ਾ ਦੇਣ ਵਾਲੀ ਮੋਬਾਈਲ ਐਪਲੀਕੇਸ਼ਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਗੁਜਰਾਤ ਦੀ ਇਕ ਕੰਪਨੀ 'ਤੇ ਛਾਪਾ ਮਾਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਇਸ ਦੌਰਾਨ 25 ਲੱਖ ਰੁਪਏ ਨਕਦੀ ਤੇ 10 ਕਰੋੜ ਰੁਪਏ ਕੀਮਤ ਦੇ ਹੀਰੇ ਤੇ ਸੋਨਾ ਬਰਾਮਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਕੇਂਦਰੀ ਜਾਂਚ ਏਜੰਸੀ ਨੇ ਦੱਸਿਆ ਕਿ ਉਸ ਨੇ ਸਾਗਰ ਡਾਇਮੰਡਸ ਲਿਮਿਟਡ, ਆਰ.ਐੱਚ.ਸੀ. ਗਲੋਬਲ ਐਕਸੋਪਰਟ ਲਿਮਿਟਡ, ਉਸ ਦੇ ਨਿਰਦੇਸ਼ਕਾਂ ਵੈਭਵ ਦੀਪਕ ਸ਼ਾਹ ਅਤੇ ਉਨ੍ਹਾਂ ਸਹਿਯੋਗੀਆਂ ਦੇ ਸੂਰਜ ਸੇਜ (ਵਿਸ਼ੇਸ਼ ਆਰਥਿਕ ਜ਼ੋਨ), ਅਹਿਮਦਾਬਾਦ ਤੇ ਮੁੰਬਈ ਸਥਿਤ 14 ਦਫ਼ਤਰਾਂ ਦੀ ਤਲਾਸ਼ੀ ਲਈ। ਇਹ ਜਾਂਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਤਹਿਤ 'ਪਾਵਰ ਬੈਂਕ ਐਪ' (ਮੋਬਾਈਲ ਐਪਲੀਕੇਸ਼ਨ) ਦੇ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਨਾਲ ਜੁੜੀ ਹੈ। ਇਸ ਐਪ ਨਾਲ ਕਥਿਤ ਤੌਰ 'ਤੇ ਹਜ਼ਾਰਾਂ ਆਮ ਲੋਕਾਂ ਨਾਲ ਠੱਗੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ-ਪਤਨੀ ਦੀ ਲੜਾਈ ਬਣੀ ਪਰਿਵਾਰ ਦੇ 7 ਜੀਆਂ ਦੀ ਮੌਤ ਦੀ ਵਜ੍ਹਾ

ਈ.ਡੀ. ਨੇ ਦੱਸਿਆ ਕਿ ਕਰਜ਼ ਦੇਣ ਵਾਲੀ ਇਸ ਐਪ ਦਾ ਸੰਚਾਲਨ ਚੀਨੀ ਨਾਗਰਿਕਾਂ ਵੱਲੋਂ ਭਾਰਤ ਵਿਚ ਮੌਜੂਦ ਉਨ੍ਹਾਂ ਦੇ ਸਹਿਯੋਗੀਆਂ ਵੈਭਵ ਦੀਪਕ ਸ਼ਾਹ ਤੇ ਸਾਗਰ ਡਾਇਮੰਡਜ਼ ਲਿਮਿਟਡ ਦੀ ਮਦਦ ਨਾਲ ਕੀਤਾ ਜਾ ਰਿਹਾ ਸੀ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਐਪ ਦੀ ਮਦਦ ਨਾਲ ਕੀਤੀ ਗਈ ਇਸ ਕਥਿਤ ਧੋਖਾਧੜੀ ਨਾਲ ਮਿਲਿਆ ਪੈਸੇ ਬੀ.ਐੱਸ.ਈ. ਵਿਚ ਰਜਿਸਟਰਡ ਕੰਪਨੀ ਸਾਗਰ ਡਾਇਮੰਡਸ ਲਿਮਿਟਡ ਤੇ ਹੋਰਨਾਂ ਕੋਲ ਗਿਆ। ਜਾਂਚ ਏਜੰਸੀ ਨੇ ਕਿਹਾ ਕਿ ਸੂਰਤ ਸੇਜ 'ਚ ਸਥਿਤ ਕਈ ਨਿਰਮਾਣ ਕੰਪਨੀਆਂ ਦੀਆਂ ਇਕਾਈਆਂ, ਹੀਰਿਆਂ, ਕੀਮਤੀ ਪੱਥਰਾਂ ਤੇ ਹੋਰ ਕੀਮਤੀ ਧਾਤਾਂ ਦੇ ਆਯਾਤ-ਨਿਰਯਾਤ ਵਿਚ ਕੀਮਤਾਂ ਨੂੰ ਬਹੁਤ ਜ਼ਿਆਦਾ ਵਧਾ-ਚੜ੍ਹਾ ਕੇ ਦਿਖਾਉਣ ਵਿਚ ਸ਼ਾਮਲ ਹਨ ਤੇ ਫਰਜ਼ੀ ਆਯਾਤ ਦਿਖਾ ਕੇ ਪੈਸੇ ਵਿਦੇਸ਼ ਭੇਜ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵਿਧਾਇਕ ਦਾ ਪੁੱਤ 40 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਟੈਂਡਰ ਕਲੀਅਰ ਕਰਨ ਲਈ ਮੰਗੇ 80 ਲੱਖ

ਏਜੰਸੀ ਨੇ ਕਿਹਾ, "ਤਲਾਸ਼ੀ ਦੌਰਾਨ ਪਤਾ ਲੱਗਿਆ ਹੈ ਕਿ ਵਹੀਖਾਤੇ ਵਿਚ ਹਜ਼ਾਰਾ ਕਰੋੜ ਰੁਪਏ ਕੀਮਤ ਦੇ ਸ਼ੇਅਰ ਦਿਖਾਏ ਗਏ ਹਨ ਤੇ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ-ਚੜ੍ਹਾ ਕੇ ਦਿਖਾਈਆਂ ਗਈਆਂ ਹਨ, ਜਦਕਿ ਅਸਲੀ ਕੀਮਤ ਤਕਰੀਬਨ 10 ਕਰੋੜ ਰੁਪਏ ਹੈ।" ਏਜੰਸੀ ਨੇ ਦੱਸਿਆ ਕਿ ਸਿੰਥੈਟਿਕ ਮੂੰਗਾ ਨੂੰ ਵੀ ਕੀਮਤੀ ਪੱਥਰਾਂ ਦੇ ਰੂਪ ਵਿਚ ਦਿਖਾਇਆ ਗਿਆ ਸੀ। ਏਜੰਸੀ ਨੇ ਕਿਹਾ ਕਿ ਤਲਾਸ਼ੀ ਦੌਰਾਨ 25 ਲੱਖ ਰੁਪਏ ਨਕਦੀ, 10 ਕਰੋੜ ਰੁਪਏ ਕੀਮਤ ਦੇ ਹੀਰੇ, ਸੋਨਾ ਤੇ ਹੋਰ ਕੀਮਤੀ ਚੀਜ਼ਾਂ, ਡਿਜੀਟਲ ਉਪਕਰਨ, 'ਫਰਜ਼ੀ' ਆਯਾਤ-ਨਿਰਯਾਤ ਨਾਲ ਜੁੜੇ ਦਸਤਾਵੇਜ਼ ਮਿਲੇ ਹਨ। ਈ.ਡੀ. ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਕੁੱਝ ਹੋਰ ਮੁਲਜ਼ਮਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News