ਭਾਰਤ ''ਚ ਗੈਰ-ਕਾਨੂੰਨੀ ਤੌਰ ''ਤੇ ਰਹਿ ਰਹੇ ਚੀਨੀ ਨਾਗਰਿਕ ਦੀ 4 ਕਰੋੜ ਦੀ ਜਾਇਦਾਦ ਜ਼ਬਤ

Wednesday, Nov 13, 2024 - 12:30 PM (IST)

ਭਾਰਤ ''ਚ ਗੈਰ-ਕਾਨੂੰਨੀ ਤੌਰ ''ਤੇ ਰਹਿ ਰਹੇ ਚੀਨੀ ਨਾਗਰਿਕ ਦੀ 4 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਨੇ ਭਾਰਤ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਇਕ ਚੀਨੀ ਨਾਗਰਿਕ ਅਤੇ ਉਸ ਦੇ ਸਹਿਯੋਗੀ ਖ਼ਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ 4 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈ.ਡੀ. ਨੇ ਕਿਹਾ ਕਿ ਚੀਨੀ ਨਾਗਰਿਕ ਦਾ ਸਹਿਯੋਗੀ ਕਥਿਤ ਤੌਰ 'ਤੇ ਜੂਆ, ਵੇਸਵਾਗਮਨੀ ਅਤੇ ਚੀਨੀ ਲੋਕਾਂ ਲਈ ਗੁਪਤ ਕਲੱਬ ਬਣਾਉਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਹ ਜਾਂਚ ਜ਼ੂ ਫੇਈ ਨਾਂ ਦੇ ਚੀਨੀ ਵਿਅਕਤੀ ਨਾਲ ਸਬੰਧਤ ਹੈ, ਜਿਸ ਖ਼ਿਲਾਫ਼ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਸਭ ਤੋਂ ਪਹਿਲੇ ਨੋਇਡਾ ਵਿਚ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਜਾਂਚ ਏਜੰਸੀ ਮੁਤਾਬਕ, ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿਚ 3.12 ਕਰੋੜ ਰੁਪਏ ਦੀ ਬੈਂਕ ਅਤੇ ਫਿਕਸਡ ਡਿਪਾਜ਼ਿਟ ਤੋਂ ਇਲਾਵਾ ਮੁਹਾਲੀ, ਪੰਜਾਬ ਵਿਚ ਐੱਸ. ਏ. ਐੱਸ. ਨਗਰ ਸਥਿਤ 60 ਲੱਖ ਰੁਪਏ ਦੀ ਇਕ ਅਚੱਲ ਜਾਇਦਾਦ (ਰਿਹਾਇਸ਼ੀ ਫਲੈਟ) ਵਜੋਂ ਹੈ, ਜੋ ਕਿ ਜ਼ੂ ਫੇਈ ਦੇ ਨਜ਼ਦੀਕੀ ਸਹਿਯੋਗੀ ਰਵੀ ਨਟਵਰਲਾਲ ਠੱਕਰ ਦੀ ‘ਲਾਭਕਾਰੀ ਮਾਲਕੀ’ ’ਚ ਹੈ। ਜਾਇਦਾਦ ਨੂੰ ਜ਼ਬਤ ਕਰਨ ਲਈ ਈ. ਡੀ. ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਆਰਜ਼ੀ ਹੁਕਮ ਜਾਰੀ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News