ਈਰਾਨ 'ਚ ਅਜੇ ਵੀ ਫਸੇ ਹਨ 9,000 ਭਾਰਤੀ ਨਾਗਰਿਕ, ਦੂਤਘਰ ਨੇ ਜਾਰੀ ਕੀਤੀ ਐਮਰਜੈਂਸੀ ਹੈਲਪਲਾਈਨ
Friday, Mar 13, 2026 - 02:47 PM (IST)
ਨਵੀਂ ਦਿੱਲੀ- ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਮੌਜੂਦਾ ਸਮੇਂ ਈਰਾਨ 'ਚ ਲਗਭਗ 9,000 ਭਾਰਤੀ ਨਾਗਰਿਕ ਹਨ, ਜਿਨ੍ਹਾਂ 'ਚ ਵਿਦਿਆਰਥੀ, ਕਾਰਖਾਨਾ ਕਰਮਚਾਰੀ, ਤੀਰਥਯਾਤਰੀ, ਮਲਾਹ ਅਤੇ ਮਛੇਰੇ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਨੇ ਰਾਜ ਸਭਾ ਨੂੰ ਇਕ ਲਿਖਤੀ ਉੱਤਰ 'ਚ ਦੱਸਿਆ ਕਿ ਭਾਰਤੀ ਦੂਤਘਰ ਨੇ ਈਰਾਨ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਬੇਹੱਦ ਚੌਕਸ ਰਹਿਣ, ਸਥਾਨਕ ਸਥਿਤੀਆਂ 'ਤੇ ਨਜ਼ਰ ਬਣਾਏ ਰੱਖਣ, ਸਥਾਨਕ ਮੀਡੀਆ ਤੋਂ ਅਪਡੇਟ ਜਾਣਕਾਰੀ ਲੈਂਦੇ ਰਹਿਣ ਅਤੇ ਦੂਤਘਰ ਦੇ ਸੰਪਰਕ 'ਚ ਰਹਿਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲਾ ਤੋਂ ਪ੍ਰਸ਼ਨ ਕੀਤਾ ਗਿਆ ਸੀ ਕਿ ਈਰਾਨ 'ਚ ਅਜੇ ਵੀ ਮੌਜੂਦ ਭਾਰਤੀ ਨਾਗਰਿਕਾਂ ਦੇ ਵੇਰਵੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ, ਜਿਵੇਂ ਕਿ ਐਮਰਜੈਂਸੀ ਹੈਲਪਲਾਈਨ, ਕੌਂਸਲਰ ਟੀਮਾਂ ਦੀ ਤਾਇਨਾਤੀ ਅਤੇ ਈਰਾਨੀ ਅਧਿਾਕਰੀਆਂ ਨਾਲ ਸੁਰੱਖਿਆ ਸੰਬੰਧੀ ਵਿਵਸਥਾਵਾਂ ਕੀ ਹਨ?
ਮਾਰਗਰੇਟਾ ਨੇ ਕਿਹਾ,''ਮੰਤਰਾਲਾ ਅਤੇ ਈਰਾਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਸਮੇਂ-ਸਮੇਂ 'ਤੇ ਸਲਾਹ ਜਾਰੀ ਕੀਤੀ ਹੈ। 5 ਜਨਵਰੀ, 14 ਜਨਵਰੀ, 23 ਫਰਵਰੀ, 28 ਫਰਵਰੀ ਅਤੇ ਤਿੰਨ ਮਾਰਚ 2026 ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ, ਜਿਸ 'ਚ ਈਰਾਨ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਜੋ ਲੋਕ ਉੱਥੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਉਪਲੱਬਧ ਸਾਧਨਾਂ ਰਾਹੀਂ ਆਉਣ ਦੀ ਸਲਾਹ ਦਿੱਤੀ ਗਈ।'' ਉਨ੍ਹਾਂ ਕਿਹਾ ਕਿ ਭਾਰਤ ਆਉਣ ਦੇ ਇਛੁੱਕ ਨਾਗਰਿਕਾਂ ਲਈ ਦੂਤਘਰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ 'ਚ ਵੀ ਮਦਦ ਕਰ ਰਿਹਾ ਹੈ ਅਤੇ ਦੇਸ਼ 'ਚ ਕਿਸੇ ਵੀ ਸੰਕਟ ਪ੍ਰਭਾਵਿਤ ਜਾਂ ਫਸੇ ਹੋਏ ਭਾਰਤੀ ਨਾਗਰਿਕ ਲਈ ਉੱਚਿਤ ਵਿਵਸਥਾਵਾਂ ਕਰ ਰਿਹਾ ਹੈ। ਮਾਰਗਰੇਟਾ ਨੇ ਕਿਹਾ,''ਈਰਾਨ ਅਤੇ ਖੇਤਰ ਦੀਆਂ ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਮੰਤਰਾਲਾ ਨੇ ਨਵੀਂ ਦਿੱਲੀ 'ਚ ਵਿਸ਼ੇਸ਼ ਕੰਟਰੋਲ ਰੂਮ ਸਰਗਰਮ ਕੀਤਾ ਹੈ। ਤੇਹਰਾਨ 'ਚ ਭਾਰਤੀ ਦੂਤਘਰ ਵੀ ਐਮਰਜੈਂਸੀ ਹੈਲਪਲਾਈਨ ਅਤੇ ਈ-ਮੇਲ ਸੇਵਾਵਾਂ ਦੇ ਮਾਧਿਅਮ ਨਾਲ ਈਰਾਨ 'ਚ ਰਹਿਣ ਵਾਲੇ ਭਾਰਤੀਆਂ ਦੀ ਮਦਦ ਕਰ ਰਿਹਾ ਹੈ। ਪੱਛਮੀ ਏਸ਼ੀਆ ਸੰਕਟ 28 ਫਰਵਰੀ ਨੂੰ ਸ਼ੁਰੂ ਹੋਇਆ, ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਵੱਡਾ ਫ਼ੌਜ ਹਮਲਾ ਕੀਤਾ, ਜਿਸ 'ਚ 86 ਸਾਲਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
