ਅੱਤਵਾਦ ਵਿੱਤ ਪੋਸ਼ਣ : ED ਨੇ ਕਸ਼ਮੀਰ ''ਚ ਹਿਜ਼ਬੁਲ ਅੱਤਵਾਦੀਆਂ ਖ਼ਿਲਾਫ਼ ਦੋਸ਼ ਪੱਤਰ ਕੀਤਾ ਦਾਖ਼ਲ

Saturday, Jan 27, 2024 - 06:12 PM (IST)

ਅੱਤਵਾਦ ਵਿੱਤ ਪੋਸ਼ਣ : ED ਨੇ ਕਸ਼ਮੀਰ ''ਚ ਹਿਜ਼ਬੁਲ ਅੱਤਵਾਦੀਆਂ ਖ਼ਿਲਾਫ਼ ਦੋਸ਼ ਪੱਤਰ ਕੀਤਾ ਦਾਖ਼ਲ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਸ਼ਮੀਰ 'ਚ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ ਕੀਤਾ ਹੈ ਅਤੇ ਇਸ 'ਚ ਹਿਜ਼ਬੁਲ ਮੁਜਾਹੀਦੀਨ ਦੇ ਕੁਝ ਅੱਤਵਾਦੀਆਂ ਦਾ ਨਾਂ ਸ਼ਾਮਲ ਹੈ। ਸੰਘੀਏ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਦੋਸ਼ ਪੱਤਰ 25 ਜਨਵਰੀ ਨੂੰ ਸ਼੍ਰੀਨਗਰ 'ਚ ਇਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਅਦਾਲਤ ਦੇ ਸਾਹਮਣੇ ਦਾਇਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਦਿੱਲੀ ਦੇ ACP ਦੇ ਪੁੱਤ ਨੂੰ ਦੋਸਤਾਂ ਨੇ ਹਰਿਆਣਾ ਦੀ ਨਹਿਰ 'ਚ ਸੁੱਟਿਆ, ਭਾਲ ਜਾਰੀ

ਬਿਆਨ 'ਚ ਕਿਹਾ ਗਿਆ ਹੈ ਕਿ ਇਸ 'ਚ ਨਾਮਜ਼ਦ ਦੋਸ਼ੀਆਂ 'ਚ ਮੁਦਸਿਰ ਅਹਿਮਦ ਸ਼ੇਖ, ਮੁਸ਼ਤਾਕ ਅਹਿਮਦ ਕਾਂਬੇ ਅਤੇ ਮੁਹੰਮਦ ਇਕਬਾਲ ਖਾਨ ਸ਼ਾਮਲ ਹਨ। ਇਸ 'ਚ ਕਿਹਾ ਗਿਆ ਹੈ ਕਿ ਅਦਾਲਤ ਨੇ ਦੋਸ਼ ਪੱਤਰ 'ਤੇ ਨੋਟਿਸ ਲਿਆ ਹੈ ਅਤੇ ਮੁਕੱਦਮਾ ਸ਼ੁਰੂ ਕਰਨ ਲਈ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਈ.ਡੀ. ਦਾ ਮਨੀ ਲਾਂਡਰਿੰਗ ਮਾਮਲਾ ਜੁਲਾਈ 2015 'ਚ ਮੁਦਸਿਰ ਅਹਿਮਦ ਸ਼ੇਖ, ਮੁਸ਼ਤਾਕ ਅਹਿਮਦ ਕਾਂਬੇ, ਮੁਹੰਮਦ ਇਕਬਾਲ ਖਾਨ, ਮੁਹੰਮਦ ਅੱਬਾਸ ਸ਼ੇਖ ਅਤੇ ਤੌਸੀਫ਼ ਅਹਿਮਦ ਸ਼ੇਖ ਖ਼ਿਲਾਫ਼ ਜੰਮੂ ਕਸ਼ਮੀਰ ਪੁਲਸ (ਕੁਲਗਾਮ ਜ਼ਿਲ੍ਹੇ) ਦੀ ਐੱਫ.ਆਈ.ਆਰ. ਨਾਲ ਜੁੜਿਆ ਹੈ। ਐੱਫ.ਆਈ.ਆਰ. ਭਾਰਤੀ ਦੰਡਾਵਲੀ ਦੀ ਧਾਰਾ ਅਤੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਅਧੀਨ ਦਰਜ ਕੀਤੀ ਗਈ ਸੀ। ਅੱਬਾਸ ਸ਼ੇਖ ਅਤੇ ਤੌਸੀਫ਼ ਅਹਿਮਦ ਸ਼ੇਖ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਮਾਰੇ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News