IDFC. ਫਰਸਟ ਬੈਂਕ ਦਾ ਮੁਨਾਫ਼ਾ ਦੁਗਣੇ ਤੋਂ ਵੱਧ, 1,075 ਕਰੋੜ ਰੁਪਏ ਦੇ ਰਿਕਾਰਡ ’ਤੇ

Tuesday, Jul 28, 2026 - 07:05 PM (IST)

IDFC. ਫਰਸਟ ਬੈਂਕ ਦਾ ਮੁਨਾਫ਼ਾ ਦੁਗਣੇ ਤੋਂ ਵੱਧ, 1,075 ਕਰੋੜ ਰੁਪਏ ਦੇ ਰਿਕਾਰਡ ’ਤੇ

ਬਿਜ਼ਨੈੱਸ ਡੈਸਕ - ਆਈ. ਡੀ. ਐੱਫ. ਸੀ. ਫਰਸਟ ਬੈਂਕ ਨੇ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਨਤੀਜਿਆਂ ’ਚ ਹੁਣ ਤੱਕ ਦਾ ਸਭ ਤੋਂ ਵੱਧ 1,075 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਲਾਭ (ਪੀ. ਏ. ਟੀ.) ਦਰਜ ਕੀਤਾ ਹੈ। ਇਹ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ਦੇ 463 ਕਰੋੜ ਰੁਪਏ ਦੀ ਤੁਲਨਾ ’ਚ 132. 4 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ :    AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!

ਬੈਂਕ ਦਾ ਕੁੱਲ ਗਾਹਕ ਕਾਰੋਬਾਰ (ਲੋਨ ਅਤੇ ਗਾਹਕ ਜਮ੍ਹਾਂ ਰਾਸ਼ੀ) 30 ਜੂਨ 2026 ਤੱਕ ਵਧ ਕੇ 6,04,776 ਕਰੋੜ ਰੁਪਏ ਹੋ ਗਿਆ। ਬੈਂਕ ਦੇ ਲੋਨ ਅਤੇ ਐਡਵਾਂਸ 20. 6 ਫੀਸਦੀ ਵਧ ਕੇ 3,05,370 ਕਰੋੜ ਰੁਪਏ ਪਹੁੰਚ ਗਏ। ਰਿਟੇਲ, ਐਗਰੀ ਅਤੇ ਐੱਮ. ਐੱਸ. ਐੱਮ. ਈ. (ਰੈਮ) ਪੋਰਟਫੋਲੀਓ 18. 2 ਫੀਸਦੀ ਵਧ ਕੇ 2,41,118 ਕਰੋੜ ਰੁਪਏ ਰਿਹਾ, ਜਦਕਿ ਹੋਲਸੇਲ ਪੋਰਟਫੋਲੀਓ ’ਚ 30. 4 ਫੀਸਦੀ ਦੇ ਵਾਧੇ ਨਾਲ ਇਹ 64,252 ਕਰੋੜ ਰੁਪਏ ’ਤੇ ਪਹੁੰਚ ਗਿਆ। ਬੈਂਕ ਦਾ ਸਕਲ ਐੱਨ. ਪੀ. ਏ. ਘਟ ਕੇ 1. 51 ਫੀਸਦੀ ਅਤੇ ਸ਼ੁੱਧ ਐੱਨ. ਪੀ. ਏ. 0. 44 ਫੀਸਦੀ ਰਹਿ ਗਿਆ। ਰੈਮ ਪੋਰਟਫੋਲੀਓ ਦਾ ਸਕਲ ਐੱਨ. ਪੀ. ਏ. ਘਟ ਕੇ 1. 40 ਫੀਸਦੀ ਅਤੇ ਸ਼ੁੱਧ ਐੱਨ. ਪੀ. ਏ. 0. 52 ਫੀਸਦੀ ’ਤੇ ਆ ਗਿਆ।

ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਇਹ ਵੀ ਪੜ੍ਹੋ : 
August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News