HDFC ਬੈਂਕ ਦੇ ਬੋਰਡ ਨੇ MD ਸਮੇਤ 3 ਅਧਿਕਾਰੀਆਂ ’ਤੇ ਲਾਇਆ ਜੁਰਮਾਨਾ

Tuesday, Jul 28, 2026 - 03:49 PM (IST)

HDFC ਬੈਂਕ ਦੇ ਬੋਰਡ ਨੇ MD ਸਮੇਤ 3 ਅਧਿਕਾਰੀਆਂ ’ਤੇ ਲਾਇਆ ਜੁਰਮਾਨਾ

ਬਿਜ਼ਨੈੱਸ ਡੈਸਕ - ਐੱਚ. ਡੀ. ਐੱਫ਼. ਸੀ. ਬੈਂਕ ਦੇ ਨਿਰਦੇਸ਼ਕ ਮੰਡਲ ਨੇ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ (ਐੱਮ. ਐੱਸ. ਆਰ. ਡੀ. ਸੀ.) ਮਾਮਲੇ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਿਰਦੇਸ਼ਾਂ ਦੀ ਸੰਭਾਵੀ ਉਲੰਘਣਾ ’ਤੇ ਆਪਣੇ 3 ਚੋਟੀ ਦੇ ਅਧਿਕਾਰੀਆਂ ’ਤੇ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।

ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ

ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਐੱਮ. ਡੀ. ਅਤੇ ਸੀ. ਈ. ਓ.) ਸ਼ਸ਼ੀਧਰ ਜਗਦੀਸ਼ਨ, ਮੁੱਖ ਵਿੱਤ ਅਧਿਕਾਰੀ (ਸੀ. ਐੱਫ਼. ਓ.) ਸ਼੍ਰੀਨਿਵਾਸਨ ਵੈਦਿਆਨਾਥਨ ਅਤੇ ਸਮੂਹ ਮੁਖੀ (ਪ੍ਰਚੂਨ ਜਾਇਦਾਦ) ਅਰਵਿੰਦ ਵੋਹਰਾ ’ਤੇ ਇਹ ਜੁਰਮਾਨਾ ਲਾਇਆ ਗਿਆ ਹੈ। ਇਸ ਮਾਮਲੇ ’ਚ ਸ਼ਾਮਲ ਹੋਰ ਕਰਮਚਾਰੀਆਂ ਨੂੰ ਚਿਤਾਵਨੀ ਪੱਤਰ ਵੀ ਜਾਰੀ ਕੀਤੇ ਗਏ ਹਨ। ਇਹ ਮਾਮਲਾ 2017 ਤੋਂ 2021 ਦਰਮਿਆਨ ਐੱਮ. ਐੱਸ. ਆਰ. ਡੀ. ਸੀ. ਤੋਂ ਵੱਡੀ ਜਮ੍ਹਾ ਰਾਸ਼ੀ ਜੁਟਾਉਣ ਨਾਲ ਜੁੜਿਆ ਹੋਇਆ ਹੈ। ਦੋਸ਼ ਸੀ ਕਿ ਇਸ ਲਈ ਮਾਰਕੀਟਿੰਗ ਖਰਚ ਮਦ ਦੇ ਤਹਿਤ ਲੱਗਭਗ 45 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ

ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਸੁਤੰਤਰ ਨਿਰਦੇਸ਼ਕਾਂ ਦੀ ਵਿਸ਼ੇਸ਼ ਅਨੁਸ਼ਾਸਨ ਕਮੇਟੀ ਦੀ ਜਾਂਚ ਅਤੇ ਸਿਫਾਰਸ਼ਾਂ ਦੇ ਆਧਾਰ ’ਤੇ 23 ਜੁਲਾਈ, 2026 ਨੂੰ ਹੋਈ ਬੋਰਡ ਬੈਠਕ ’ਚ ਇਹ ਸਿੱਟਾ ਕੱਢਿਆ ਗਿਆ ਕਿ ਸਬੰਧਤ ਕਰਮਚਾਰੀਆਂ ਦਾ ਆਚਰਣ ਵਪਾਰਕ ਹੱਦ ਤੋਂ ਅੱਗੇ ਵਧਣ ਵਾਲਾ ਸੀ। ਬੈਂਕ ਨੇ ਕਿਹਾ ਕਿ ਇਸ ’ਚ ਕਿਸੇ ਤਰ੍ਹਾਂ ਦੀ ਦੁਰਭਾਵਨਾਪੂਰਨ ਕਾਰਵਾਈ, ਨਿੱਜੀ ਲਾਭ ਜਾਂ ਗਲਤ ਇਰਾਦੇ ਦੇ ਸੰਕੇਤ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ :    AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਇਹ ਵੀ ਪੜ੍ਹੋ : 
August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਇਹ ਵੀ ਪੜ੍ਹੋਰਿਕਾਰਡ ਵਾਧੇ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ , ਮਾਹਿਰਾਂ ਨੇ ਨਿਵੇਸ਼ਕਾਂ ਨੂੰ ਦਿੱਤੀ ਅਹਿਮ ਸਲਾਹ
ਇਹ ਵੀ ਪੜ੍ਹੋ
: ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਇਹ ਵੀ ਪੜ੍ਹੋ
: ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News