30 ਲੱਖ ਕਰੋੜ ਰੁਪਏ ਪਹੁੰਚ ਸਕਦੈ ਗੋਲਡ ਲੋਨ ਬਾਜ਼ਾਰ, NBFC ਦੀ ਹਿੱਸੇਦਾਰੀ ਵਧਣ ਦਾ ਅੰਦਾਜ਼ਾ

Thursday, Jul 30, 2026 - 10:20 AM (IST)

30 ਲੱਖ ਕਰੋੜ ਰੁਪਏ ਪਹੁੰਚ ਸਕਦੈ ਗੋਲਡ ਲੋਨ ਬਾਜ਼ਾਰ, NBFC ਦੀ ਹਿੱਸੇਦਾਰੀ ਵਧਣ ਦਾ ਅੰਦਾਜ਼ਾ

ਬਿਜ਼ਨੈੱਸ ਡੈਸਕ - ਦੇਸ਼ ’ਚ ਸੋਨੇ ਦੇ ਬਦਲੇ ਕਰਜ਼ੇ (ਗੋਲਡ ਲੋਨ) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਰੇਟਿੰਗ ਏਜੰਸੀ ਇਕਰਾ ਅਨੁਸਾਰ ਕਰਜ਼ਦਾਤਿਆਂ ਦੀ ਵਧਦੀ ਦਿਲਚਸਪੀ ਦੌਰਾਨ ਮਾਰਚ 2028 ਤੱਕ ਗੋਲਡ ਲੋਨ ਦਾ ਕੁੱਲ ਬਾਜ਼ਾਰ ਸਾਈਜ਼ ਵਧ ਕੇ 30 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ, ਜਦੋਂਕਿ ਮਾਰਚ 2026 ’ਚ ਇਹ 18 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :  August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਇਹ ਵੀ ਪੜ੍ਹੋਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ ਬਿਆਨ, ਕਿਹਾ- ਬਦਸੂਰਤ, ਭ੍ਰਿਸ਼ਟ ਤੇ ਜੈਨਰੇਸ਼ਨ ਗਟਰ

ਰਿਪੋਰਟ ਮੁਤਾਬਕ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਇਸ ਖੇਤਰ ’ਚ ਬੈਂਕਾਂ ਦੀ ਤੁਲਨਾ ’ਚ ਜ਼ਿਆਦਾ ਤੇਜ਼ ਵਾਧਾ ਦਰਜ ਕਰਦੀਆਂ ਰਹਿਣਗੀਆਂ। ਇਕਰਾ ਦਾ ਅੰਦਾਜ਼ਾ ਹੈ ਕਿ ਵਿੱਤੀ ਸਾਲ 2027-28 ਦੇ ਆਖੀਰ ਤੱਕ ਕੁੱਲ ਗੋਲਡ ਲੋਨ ਪੋਰਟਫੋਲੀਓ ’ਚ ਐੱਨ. ਬੀ. ਐੱਫ. ਸੀ. ਦੀ ਹਿੱਸੇਦਾਰੀ ਵਧ ਕੇ 23 ਫੀਸਦੀ ਹੋ ਜਾਵੇਗੀ। 2026-27 ਤੋਂ 2027-28 ਦੌਰਾਨ ਐੱਨ. ਬੀ. ਐੱਫ. ਸੀ. ਦੇ ਗੋਲਡ ਲੋਨ ਕਾਰੋਬਾਰ ’ਚ 35 ਫੀਸਦੀ ਅਤੇ ਬੈਂਕਾਂ ’ਚ ਲੱਗਭਗ 30 ਫੀਸਦੀ ਸਾਲਾਨਾ ਵਾਧਾ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :    AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ

ਰਿਪੋਰਟ ਅਨੁਸਾਰ ਪਿਛਲੇ 2 ਵਿੱਤੀ ਸਾਲਾਂ ’ਚ ਗੋਲਡ ਲੋਨ ’ਚ ਔਸਤਨ 38 ਫੀਸਦੀ ਸਾਲਾਨਾ ਵਾਧਾ ਦਰਜ ਕੀਤਾ ਗਿਆ। ਮਾਰਚ 2026 ਤੱਕ ਐੱਨ. ਬੀ. ਐੱਫ. ਸੀ. ਦਾ ਗੋਲਡ ਲੋਨ ਏ. ਯੂ. ਐੱਮ. ਲੱਗਭਗ 4 ਲੱਖ ਕਰੋੜ ਰੁਪਏ ਪਹੁੰਚ ਗਿਆ। ਇਕਰਾ ਨੇ ਕਿਹਾ ਕਿ ਸੋਨੇ ਦੀਆਂ ਰਿਕਾਰਡ ਉੱਚੀਆਂ ਕੀਮਤਾਂ ਕਾਰਨ ਕਰਜ਼ੇ ਦਾ ਸਾਈਜ਼ ਵਧਿਆ ਹੈ, ਹਾਲਾਂਕਿ ਗਹਿਣੇ ਰੱਖੇ ਸੋਨੇ ਦੀ ਮਾਤਰਾ ’ਚ ਮੁਕਾਬਲਤਨ ਮਾਮੂਲੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਇਹ ਵੀ ਪੜ੍ਹੋ
: ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News