ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ

Wednesday, Jul 29, 2026 - 07:05 PM (IST)

ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ

ਬਿਜ਼ਨੈੱਸ ਡੈਸਕ - ਦੇਸ਼ ’ਚ ਬੈਕਿੰਗ ਸੇਵਾਵਾਂ ਦੇਣ ਵਾਲੇ ਕਈ ਬੈਂਕ ਆਪਣੇ ਗਾਹਕਾਂ ਤੋਂ ਮਿਨੀਮਮ ਐਵਰੇਜ ਬੈਲੇਂਸ (ਐੱਮ. ਏ. ਬੀ.) ਮੇਨਟੇਨ ਨਾ ਕਰਨ ’ਤੇ ਜੁਰਮਾਨਾ ਵਸੂਲਦੇ ਹਨ। ਨਿਯਮਾਂ ਤਹਿਤ ਗਾਹਕਾਂ ਨੂੰ ਬੈਂਕ ਵੱਲੋਂ ਤੈਅ ਕੀਤੇ ਮਿਨੀਮਮ ਐਵਰੇਜ ਬੈਲੇਂਸ ਨੂੰ ਮੇਨਟੇਨ ਕਰਨਾ ਹੁੰਦਾ ਹੈ। ਜੇਕਰ ਕੋਈ ਗਾਹਕ ਆਪਣੇ ਬੈਂਕ ਖਾਤੇ ’ਚ ਮਿਨੀਮਮ ਐਵਰੇਜ ਬੈਲੇਂਸ ਨੂੰ ਮੇਨਟੇਨ ਨਹੀਂ ਰੱਖਦਾ ਹੈ ਤਾਂ ਬੈਂਕ ਇਸ ਲਈ ਜੁਰਮਾਨਾ ਵਸੂਲਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਬੈਂਕਾਂ ਨੇ ਆਪਣੇ ਗਾਹਕਾਂ ਤੋਂ ਮਿਨੀਮਮ ਬੈਲੇਂਸ ਨਾ ਹੋਣ ਦੀ ਵਜ੍ਹਾ ਨਾਲ 4 ਸਾਲਾਂ ’ਚ 26,100 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ।

ਇਹ ਵੀ ਪੜ੍ਹੋਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ ਬਿਆਨ, ਕਿਹਾ- ਬਦਸੂਰਤ, ਭ੍ਰਿਸ਼ਟ ਤੇ ਜੈਨਰੇਸ਼ਨ ਗਟਰ

ਵਿੱਤ ਮੰਤਰਾਲਾ ਨੇ ਦੱਸਿਆ ਕਿ ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਬੈਂਕ ਅਤੇ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਤੋਂ ਸਭ ਤੋਂ ਵੱਧ ਜੁਰਮਾਨਾ ਵਸੂਲਿਆ, ਜੋ ਆਪਣੇ ਬੈਂਕ ਖਾਤੇ ’ਚ ਮਿਨੀਮਮ ਬੈਲੇਂਸ ਮੇਨਟੇਨ ਕਰ ਪਾਉਣ ’ਚ ਸਫਲ ਨਹੀਂ ਹੋਏ। ਵਿੱਤ ਮੰਤਰਾਲਾ ਨੇ ਇਨ੍ਹਾਂ ਮਾਮਲਿਆਂ ਨਾਲ ਜੁੜਿਆ ਸਰਕਾਰੀ ਅਤੇ ਪ੍ਰਾਈਵੇਟ, ਦੋਵੇਂ ਤਰ੍ਹਾਂ ਦੇ ਬੈਂਕਾਂ ਦਾ ਡਾਟਾ ਸ਼ੇਅਰ ਕੀਤਾ ਹੈ। ਇਸ ’ਚ ਸਰਕਾਰੀ ਬੈਂਕਾਂ ਦਾ ਡਾਟਾ ਵਿੱਤੀ ਸਾਲ 2021-22 ਤੋਂ ਲੈ ਕੇ 2025-26 ਤੱਕ ਦਾ ਹੈ, ਜਦੋਂਕਿ ਪ੍ਰਾਈਵੇਟ ਬੈਂਕਾਂ ਦਾ ਡਾਟਾ ਵਿੱਤੀ ਸਾਲ 22-23 ਤੋਂ ਲੈ ਕੇ ਸਾਲ 25-26 ਤੱਕ ਦਾ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ

ਮੰਤਰਾਲਾ ਦੇ ਡਾਟਾ ਅਨੁਸਾਰ, ਐੱਚ. ਡੀ. ਐੱਫ. ਸੀ. ਬੈਂਕ ਨੇ ਖਾਤਿਆਂ ’ਚ ਮਿਨੀਮਮ ਬੈਲੇਂਸ ਮੇਨਟੇਨ ਨਾ ਕਰਨ ਵਾਲੇ ਗਾਹਕਾਂ ਤੋਂ ਸਭ ਤੋਂ ਵੱਧ 5,670 ਕਰੋੜ ਰੁਪਏ, ਐਕਸਿਸ ਬੈਂਕ ਨੇ 3,787 ਕਰੋੜ ਰੁਪਏ ਅਤੇ ਬੈਂਕ ਆਫ ਬੜੌਦਾ ਨੇ ਲੱਗਭਗ 2,028 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ। ਇਸ ਲਿਸਟ ’ਚ ਚੌਥੇ ਨੰਬਰ ’ਤੇ ਪੰਜਾਬ ਨੈਸ਼ਨਲ ਬੈਂਕ ਹੈ, ਜਿਸ ਨੇ 1,896 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ। ਇੰਡੀਅਨ ਬੈਂਕ ਨੇ ਵਿੱਤੀ ਸਾਲ 2021-22 ਤੋਂ 2025-26 ਦੌਰਾਨ ਗਾਹਕਾਂ ਤੋਂ 1,777 ਕਰੋੜ ਰੁਪਏ ਦੀ ਪੈਨਲਟੀ ਵਸੂਲੀ।

12 ’ਚੋਂ 10 ਸਰਕਾਰੀ ਬੈਂਕ ਗਾਹਕਾਂ ਤੋਂ ਨਹੀਂ ਲੈਂਦੇ ਐੱਮ. ਏ. ਬੀ. ਨਾਲ ਜੁੜਿਆ ਜੁਰਮਾਨਾ

ਮੰਤਰੀ ਨੇ ਦੱਸਿਆ ਕਿ ਪਬਲਿਕ ਸੈਕਟਰ ਦੇ 12 ਬੈਂਕਾਂ ’ਚੋਂ 10 ਬੈਂਕਾਂ ਨੇ ਸੇਵਿੰਗਜ਼ ਅਕਾਊਂਟ ’ਚ ਐੱਮ. ਏ. ਬੀ. ਨਾ ਬਣਾਏ ਰੱਖਣ ’ਤੇ ਪੈਨਲਟੀ ਲੈਣਾ ਬੰਦ ਕਰ ਦਿੱਤਾ ਹੈ। ਬਾਕੀ 2 ਬੈਂਕਾਂ ਨੇ ਆਪਣੇ ਬੋਰਡ ਤੋਂ ਮਨਜ਼ੂਰ ਪਾਲਿਸੀ ਅਤੇ ਕਮਰਸ਼ੀਅਲ ਜ਼ਰੂਰਤਾਂ ਦੇ ਹਿਸਾਬ ਨਾਲ ਜੁਰਮਾਨੇ ਨੂੰ ਤਰਕਸੰਗਤ ਬਣਾਇਆ ਹੈ।

ਇਹ ਵੀ ਪੜ੍ਹੋ :    AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News