ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਦੇ ਇਨ-ਆਪ੍ਰੇਟਿਵ EPF ਅਕਾਊਂਟਸ ’ਚ ਪਏ ਹਨ 9,330.56 ਕਰੋੜ ਰੁਪਏ

Saturday, Jul 25, 2026 - 01:00 PM (IST)

ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਦੇ ਇਨ-ਆਪ੍ਰੇਟਿਵ EPF ਅਕਾਊਂਟਸ ’ਚ ਪਏ ਹਨ 9,330.56 ਕਰੋੜ ਰੁਪਏ

ਬਿਜ਼ਨੈੱਸ ਡੈਸਕ - ਸਰਕਾਰ ਦਾ ਕਹਿਣਾ ਹੈ ਕਿ ਇਨ-ਆਪ੍ਰੇਟਿਵ ਇੰਪਲਾਈਜ਼ ਪ੍ਰੋਵੀਡੈਂਟ ਫੰਡ (ਈ. ਪੀ. ਐੱਫ.) ਅਕਾਊਂਟਸ ’ਚ 9,330.56 ਕਰੋੜ ਰੁਪਏ ਜਮ੍ਹਾ ਹਨ। ਸਾਫ ਹੈ ਕਿ ਵੱਡੀ ਗਿਣਤੀ ’ਚ ਅਜਿਹੇ ਵਰਕਰਜ਼ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੇ ਈ. ਪੀ. ਐੱਫ. ਫੰਡ ਦਾ ਕਲੇਮ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ :  ਦੋ ਹਫ਼ਤਿਆਂ ਦੇ ਉੱਚ ਪੱਧਰ ਤੋਂ ਡਿੱਗਿਆ ਸੋਨਾ, ਜਾਣੋ ਕਿਉਂ Crash ਹੋਏ Gold-Silver

ਪ੍ਰਾਈਵੇਟ ਸੈਕਟਰ ’ਚ ਕੰਮ ਕਰਨ ਵਾਲੇ ਲੋਕਾਂ ਲਈ ਪੀ. ਐੱਫ. ਇਕ ਲਾਜ਼ਮੀ ਸਰਕਾਰੀ ਬਚਤ ਯੋਜਨਾ ਹੈ। ਇਸ ’ਚ ਕਰਮਚਾਰੀ ਆਪਣੀ ਬੇਸਿਕ ਸੈਲਰੀ ਦਾ 12 ਫੀਸਦੀ ਹਿੱਸਾ ਕੰਟ੍ਰੀਬਿਊਟ ਕਰਦਾ ਹੈ, ਜਦੋਂਕਿ ਕੰਪਨੀ ਵੀ ਇੰਨਾ ਹੀ ਯੋਗਦਾਨ ਦਿੰਦੀ ਹੈ।

ਕਈ ਵਾਰ ਵਰਕਰਜ਼ ਕੰਪਨੀ ਛੱਡਣ ਤੋਂ ਬਾਅਦ ਆਪਣੇ ਈ. ਪੀ. ਐੱਫ. ’ਚ ਜਮ੍ਹਾ ਫੰਡ ਦਾ ਕਲੇਮ ਨਹੀਂ ਕਰਦੇ ਹਨ।

ਇਹ ਵੀ ਪੜ੍ਹੋCanada ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ

ਸੰਸਦ ਮੈਂਬਰ ਆਰ. ਗਿਰੀਰਾਜਨ ਨੇ ਈ. ਪੀ. ਐੱਫ. ਅਤੇ ਹੋਰ ਪੈਨਸ਼ਨ ਅਕਾਊਂਟਸ ’ਚ ਜਮ੍ਹਾ ਕੁੱਲ ਬਿਨਾਂ ਦਾਅਵੇ ਵਾਲੀ ਰਕਮ ਬਾਰੇ ਪੁੱਛਿਆ ਸੀ। ਇਸ ਦਾ ਜਵਾਬ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਰਾਜ ਸਭਾ ’ਚ ਦਿੱਤਾ ਸੀ।

ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ

ਕਿਵੇਂ ਕੱਢੀਏ ਪੀ. ਐੱਫ.?

ਕਰੰਦਲਾਜੇ ਨੇ ਕਿਹਾ ਕਿ ਈ. ਪੀ. ਐੱਫ. ਓ. ਨੇ ਇੰਪਲਾਇਰਜ਼ ਅਤੇ ਕਰਮਚਾਰੀਆਂ ਨੂੰ ਜਾਗਰੂਕ ਬਣਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਅਤੇ ‘ਨਿਧੀ ਆਪਕੇ ਨਿਕਟ’ (ਐੱਨ. ਏ. ਐੱਨ.) 2.0 ਕੈਂਪ ਰਾਹੀਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ। ਇਸ ਦੇ ਬਾਵਜੂਦ ਹੁਣ ਵੀ ਇਨ-ਆਪ੍ਰੇਟਿਵ ਈ. ਪੀ. ਐੱਫ. ਅਕਾਊਂਟਸ ’ਚ ਕਾਫੀ ਰਕਮ ਜਮ੍ਹਾ ਹੈ। ਜੇਕਰ ਤੁਸੀਂ ਵੀ ਉਨ੍ਹਾਂ ’ਚੋਂ ਇਕ ਹੋ, ਤਾਂ ਤੁਸੀਂ ਵੀ ਇਨ-ਆਪ੍ਰੇਟਿਵ ਈ. ਪੀ. ਐੱਫ. ਫੰਡ ਦਾ ਕਲੇਮ ਕਰ ਸਕਦੇ ਹੋ।

ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'

ਕੀ ਹੁੰਦੈ ਇਨ-ਆਪ੍ਰੇਟਿਵ ਅਕਾਊਂਟ

ਈ. ਪੀ. ਐੱਫ. ਓ. ਦੀ ਵੈੱਬਸਾਈਟ ਅਨੁਸਾਰ ਜਿਸ ਅਕਾਊਂਟ ’ਚ ਰਿਟਾਇਰਮੈਂਟ, ਵਿਦੇਸ਼ ’ਚ ਸਥਾਈ ਤੌਰ ’ਤੇ ਵੱਸਣ ਜਾਂ ਮੌਤ ਤੋਂ ਬਾਅਦ 3 ਸਾਲ ਤੱਕ ਕੋਈ ਕੰਟ੍ਰੀਬਿਊਸ਼ਨ ਨਾ ਮਿਲਿਆ ਹੋਵੇ, ਉਸ ਨੂੰ ਇਨ-ਆਪ੍ਰੇਟਿਵ ਅਕਾਊਂਟ ਮੰਨਿਆ ਜਾਂਦਾ ਹੈ।

ਜੇਕਰ ਤੁਸੀਂ ਅਜੇ ਵੀ ਈ. ਪੀ. ਐੱਫ. ਐਂਡ ਐੱਮ. ਪੀ. ਐਕਟ, 1952 ਤਹਿਤ ਆਉਣ ਵਾਲੀ ਕਿਸੇ ਕੰਪਨੀ ’ਚ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਆਪਣੀ ਰਕਮ ਆਨਲਾਈਨ ਜਾਂ ਆਫਲਾਈਨ ਤਰੀਕੇ ਨਾਲ ਆਪਣੇ ਨਵੇਂ ਅਕਾਊਂਟ ’ਚ ਟ੍ਰਾਂਸਫਰ ਕਰ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਰਿਟਾਇਰ ਹੋ ਚੁੱਕੇ ਹੋ, ਤਾਂ ਈ. ਪੀ. ਐੱਫ. ਓ. ਦੇ ਨਿਰਦੇਸ਼ਾਂ ਅਨੁਸਾਰ ਤੁਸੀਂ ਰਕਮ ਕੱਢ ਸਕਦੇ ਹੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News