ਇਸ ਸਾਲ ਦਿਸਣਗੇ ਗ੍ਰਹਿਣ ਦੇ 6 ਅਨੋਖੇ ਨਜ਼ਾਰੇ

Friday, Jan 10, 2020 - 09:24 AM (IST)

ਇਸ ਸਾਲ ਦਿਸਣਗੇ ਗ੍ਰਹਿਣ ਦੇ 6 ਅਨੋਖੇ ਨਜ਼ਾਰੇ

ਇੰਦੌਰ (ਮੱਧ ਪ੍ਰਦੇਸ਼)(ਭਾਸ਼ਾ)– ਸੂਰਜ, ਧਰਤੀ ਅਤੇ ਚੰਦਰਮਾ ਦੀ ਚਾਲ ਇਸ ਸਾਲ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਨੂੰ 2 ਸੂਰਜ ਗ੍ਰਹਿਣਾਂ ਅਤੇ 4 ਚੰਦਰਮਾ ਗ੍ਰਹਿਣਾਂ ਦੇ 6 ਦਿਲਚਪਸ ਦ੍ਰਿਸ਼ ਦਿਖਾਏਗੀ। ਹਾਲਾਂਕਿ ਭਾਰਤ ’ਚ ਇਨ੍ਹਾਂ ’ਚੋਂ ਕੇਵਲ 3 ਪੁਲਾੜੀ ਘਟਨਾਵਾਂ ਦੇ ਹੀ ਨਜ਼ਰ ਆਉਣ ਦੀ ਉਮੀਦ ਹੈ। ਪੁਲਾੜ ਵਿਗਿਆਨੀ ਡਾ. ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ ਨਵੇਂ ਸਾਲ ਦਾ ਇਹ ਪਹਿਲਾ ਗ੍ਰਹਿਣ ਭਾਰਤ ’ਚ ਵਿਖਾਈ ਦਵੇਗਾ। ਭਾਰਤੀ ਸਮੇਂ ਅਨੁਸਾਰ ਇਸ ਦੀ ਸ਼ੁਰੂਆਤ ਸ਼ੁੱਕਰਵਾਰ ਰਾਤ 10 ਵੱਜ ਕੇ 36 ਮਿੰਟ ਅਤੇ ਇਹ ਰਾਤ 2 ਵੱਜ ਕੇ 44 ਮਿੰਟ ’ਤੇ ਖਤਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਦੂਜਾ ਚੰਦਰਮਾ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਵੀ ਭਾਰਤ ’ਚ ਵਿਖਾਈ ਦੇਵੇਗਾ। ਤਕਰੀਬਨ 2 ਸਦੀਆਂ ਬਾਅਦ 21 ਜੂਨ ਨੂੰ ਲੱਗਣ ਵਾਲੇ ਗੋਲਾਕਾਰ ਸੂਰਜ ਗ੍ਰਹਿਣ ਨੂੰ ਭਾਰਤ ’ਚ ਵੇਖਿਆ ਜਾ ਸਕਦਾ ਹੈ। ਇਸ ਦੇ ਬਾਅਦ 5 ਜੁਲਾਈ ਅਤੇ 30 ਨਵੰਬਰ ਨੂੰ 2 ਚੰਦਰਮਾ ਗ੍ਰਹਿਣ ਲੱਗਣਗੇ। ਹਾਲਾਂਕਿ ਦੋਵੇਂ ਗ੍ਰਹਿਣ ਭਾਰਤ ’ਚ ਨਹੀਂ ਵੇਖੇ ਜਾ ਸਕਣਗੇ। ਰਾਜੇਂਦਰ ਪ੍ਰਕਾਸ਼ ਨੇ ਦੱਸਿਆ ਸਾਲ ਦਾ 6ਵਾਂ ਅਤੇ ਆਖਰੀ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਦੇ ਰੂਪ ’ਚ 14 ਦਸੰਬਰ ਨੂੰ ਲੱਗੇਗਾ। ਇਹ ਗ੍ਰਹਿਣ ਵੀ ਭਾਰਤ ’ਚ ਨਹੀਂ ਦਿਸੇਗਾ ਕਿਉਂਕਿ ਉਸ ਸਮੇਂ ਭਾਰਤ ’ਚ ਰਾਤ ਹੋਵੇਗੀ।


author

manju bala

Content Editor

Related News