ਅਜਿਹੀਆਂ ਕੁੜੀਆਂ ਦੇ ਪਿਆਰ ''ਚ ਜਲਦੀ ਪੈ ਜਾਂਦੇ ਨੇ ਮੁੰਡੇ

1/15/2020 9:17:44 PM

ਨਵੀਂ ਦਿੱਲੀ- ਇਕ ਚੰਗੇ ਰਿਲੇਸ਼ਨ ਦੀ ਸ਼ੁਰੂਆਤ ਆਕਰਸ਼ਨ ਨਾਲ ਹੁੰਦੀ ਹੈ। ਇਹ ਆਕਰਸ਼ਨ ਕਦੇ ਬਾਹਰੀ ਖੂਬਸੂਰਤੀ ਨੂੰ ਲੈ ਕੇ ਹੁੰਦਾ ਹੈ ਤੇ ਕਦੇ ਇਨਰ ਬਿਊਟੀ ਯਾਨੀ ਕਿ ਵਿਅਕਤੀ ਦੇ ਗੁਣਾਂ ਨੂੰ ਲੈ ਕੇ ਹੁੰਦਾ ਹੈ। ਜਿਸ ਤਰ੍ਹਾਂ ਲੜਕੇ ਆਪਣੇ ਵੱਲ ਲੜਕੀਆਂ ਨੂੰ ਆਕਰਸ਼ਿਤ ਕਰਨ ਚਾਹੁੰਦੇ ਹਨ, ਉਦਾਂ ਹੀ ਲੜਕੀਆਂ ਵੀ ਲੜਕਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਲੜਕੀਆਂ ਦੀਆਂ ਅੰਦਰੂਨੀ ਖੂਬੀਆਂ ਲੜਕਿਆਂ ਨੂੰ ਬਹੁਤ ਅਕਰਸ਼ਿਤ ਕਰਦੀਆਂ ਹਨ।

ਬਿਊਟੀ ਵਿਦ ਬ੍ਰੇਨ
ਲੜਕਿਆਂ ਨੂੰ ਅਜਿਹੀਆਂ ਲੜਕੀਆਂ ਪਸੰਦ ਆਉਂਦੀਆਂ ਹਨ, ਜੋ ਅਕਲਮੰਦ ਹੋਣ। ਕਿਹਾ ਜਾਂਦਾ ਹੈ ਕਿ ਬਿਊਟੀ ਵਿਦ ਬ੍ਰੇਨ ਦਾ ਕਾਂਬੀਨੇਸ਼ਨ ਲੜਕਿਆਂ ਨੂੰ ਬਹੁਤ ਪਸੰਦ ਆਉਂਦਾ ਹੈ। ਇਹ ਗੁਣ ਹਰ ਲੜਕੀ ਵਿਚ ਨਹੀਂ ਹੁੰਦਾ। ਹਰ ਸੁੰਦਰ ਦਿਖਣ ਵਾਲੀ ਲੜਕੀ ਅਕਲਮੰਦ ਹੋਵੇ, ਇਹ ਜ਼ਰੂਰੀ ਨਹੀਂ ਪਰ ਜੋ ਅਕਲਮੰਦ ਹੁੰਦੀ ਹੈ ਉਹ ਆਤਮਵਿਸ਼ਵਾਸ ਨਾਲ ਭਰੀ ਹੁੰਦੀ ਹੈ।

ਫਿਟਨੈੱਸ
ਲੜਕਿਆਂ ਨੂੰ ਫਿੱਟ ਲੜਕੀਆਂ ਪਸੰਦ ਆਉਂਦੀਆਂ ਹਨ ਤੇ ਉਹ ਚਾਹੁੰਦੀਆਂ ਹਨ ਕਿ ਉਹਨਾਂ ਦੀ ਪਾਰਟਨਰ ਹਮੇਸ਼ਾ ਫਿੱਟ ਰਹੇ। ਜ਼ਿਆਦਾਤਰ ਲੜਕੇ ਚਾਹੁੰਦੇ ਹਨ ਕਿ ਉਹਨਾਂ ਦੀ ਪਾਰਟਨਰ ਮੋਟੀ ਨਾ ਹੋਵੇ ਤੇ ਉਸ ਦਾ ਲੱਕ ਪਤਲਾ ਹੋਵੇ। ਪਤਲੇ ਲੱਕ ਵਾਲੀਆਂ ਲੜਕੀਆਂ ਜ਼ਿਆਦਾ ਆਕਰਸ਼ਕ ਦਿਖਦੀਆਂ ਹਨ। ਹਾਲਾਂਕਿ ਪਿਆਰ ਲਈ ਇਹ ਜ਼ਰੂਰੀ ਸ਼ਰਤ ਨਹੀਂ ਹੈ।

ਕੁਕਿੰਗ
ਕਿਹਾ ਜਾਂਦਾ ਹੈ ਕਿ ਦਿਲ ਦਾ ਰਾਸਤਾ ਢਿੱਡ ਤੋਂ ਹੋ ਕੇ ਜਾਂਦਾ ਹੈ। ਲੜਕਿਆਂ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਦੋਸਤੀ ਜਾਂ ਰਿਲੇਸ਼ਨ ਵਿਚ ਦੇਖਿਆ ਜਾਂਦਾ ਹੈ ਕਿ ਜੇਕਰ ਲੜਕੀ ਆਪਣੇ ਹੱਥਾਂ ਨਾਲ ਬਣੀਆਂ ਚੀਜ਼ਾਂ ਲੜਕੇ ਨੂੰ ਖਵਾਉਂਦੀ ਹੈ ਤਾਂ ਦੋਵਾਂ ਦੇ ਵਿਚਾਲੇ ਰਿਸ਼ਤਾ ਮਜ਼ਬੂਤ ਹੁੰਦਾ ਹੈ। ਲੜਕੇ ਅਜਿਹੀਆਂ ਲੜਕੀਆਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਜੋ ਵਧੀਆਂ ਖਾਣਾ ਬਣਾਉਂਦੀਆਂ ਹਨ।

ਸੈਲਫ ਡਿਫੈਂਸ
ਸੈਲਫ ਡਿਫੈਂਸ ਦੇ ਗੁਰ ਸਿੱਖੀਆਂ ਲੜਕੀਆਂ ਵੀ ਲੜਕਿਆਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ। ਜੋ ਆਪਣੀ ਰੱਖਿਆ ਖੁਦ ਕਰ ਵਿਚ ਸਮਰਥ ਹੋਣ। ਉਹਨਾਂ ਤੋਂ ਲੜਕੇ ਬਹੁਤ ਪ੍ਰਭਾਵਿਤ ਹੁੰਦੇ ਹਨ। 

ਸੰਗੀਤ
ਲੜਕੀਆਂ ਦਾ ਸੰਗੀਤ ਪਿਆਰ ਵੀ ਲੜਕਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਲੜਕੀਆਂ ਜੋ ਚੰਗਾ ਗਾਣਾ ਗਾਉਂਦੀਆਂ ਹਨ, ਉਹਨਾਂ ਦੀ ਆਵਾਜ਼ ਵੀ ਲੜਕਿਆਂ ਨੂੰ ਪ੍ਰਭਾਵਿਤ ਕਰਦੀ ਹੈ। ਚੰਗੇ ਗਾਣੇ ਵਾਲੀਆਂ ਲੜਕੀਆਂ ਤੇ ਪਰਫਾਰਮ ਕਰਨ ਵਾਲੀਆਂ ਲੜਕੀਆਂ ਦੇ ਸਾਹਮਣੇ ਲੜਕੇ ਜਲਦੀ ਦਿਲ ਹਾਰ ਬੈਠਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh