ਨੇਪਾਲ ''ਚ ਕੰਬੀ ਧਰਤੀ, ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਦਿੱਲੀ-NCR
Wednesday, Nov 09, 2022 - 05:14 AM (IST)
ਨਵੀਂ ਦਿੱਲੀ : ਦਿੱਲੀ-ਐੱਨਸੀਆਰ ਮੰਗਲਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ। ਨੇਪਾਲ ਅਤੇ ਮਣੀਪੁਰ 'ਚ ਦੇਰ ਰਾਤ 1:57 ਵਜੇ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ 'ਚ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਦੇਰ ਰਾਤ ਆਏ ਇਸ ਭੂਚਾਲ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਆ ਗਏ ਤੇ ਘਰਾਂ 'ਚੋਂ ਬਾਹਰ ਨਿਕਲ ਆਏ। ਲਖਨਊ ਅਤੇ ਦਿੱਲੀ 'ਚ ਕਰੀਬ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਮਿਲ ਗਿਆ ਕਲਿਯੋਪੇਟਰਾ ਦਾ ਮਕਬਰਾ, ਚੱਟਾਨ ’ਚ ਬਣੀ ਸੁਰੰਗ 'ਚ 43 ਫੁੱਟ ਹੇਠਾਂ ਮਿਲਿਆ ਜਿਆਮਿਤਿਕ ਚਮਤਕਾਰ
ਰਾਤ ਨੂੰ ਸੁੱਤੇ ਪਏ ਲੋਕਾਂ ਦੇ ਬੈੱਡ ਅਤੇ ਛੱਤ ਵਾਲੇ ਪੱਖੇ ਅਚਾਨਕ ਹਿੱਲਣ ਲੱਗੇ, ਜਿਸ ਤੋਂ ਬਾਅਦ ਡਰ ਫੈਲ ਗਿਆ। ਲੋਕ ਫੋਨ ਕਰਕੇ ਆਪਣੇ ਚਹੇਤਿਆਂ ਦਾ ਹਾਲ-ਚਾਲ ਪੁੱਛਣ ਲੱਗੇ। ਜਾਣਕਾਰੀ ਮੁਤਾਬਕ 6.3 ਤੀਬਰਤਾ ਦੇ ਇਸ ਭੂਚਾਲ ਦਾ ਸਭ ਤੋਂ ਜ਼ਿਆਦਾ ਅਸਰ ਨੇਪਾਲ 'ਚ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨੇਪਾਲ ਤੇ ਭਾਰਤ ਤੋਂ ਇਲਾਵਾ ਚੀਨ 'ਚ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਇਹ ਵੀ ਪੜ੍ਹੋ : ਕਪਾਹ ਉਤਪਾਦਕਤਾ ’ਚ ਵਾਧੇ ਲਈ ਚੰਗੀ ਗੁਣਵੱਤਾ ਵਾਲੇ ਬੀਜ ਦੀ ਸਪਲਾਈ ਸਮੇਂ ਦੀ ਲੋੜ : ਗੋਇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।