ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਆਏ ਲੋਕ

Friday, Mar 28, 2025 - 01:25 PM (IST)

ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਆਏ ਲੋਕ

ਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿਚ ਸ਼ੁੱਕਰਵਾਰ ਯਾਨੀ ਕਿ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਦਹਿਸ਼ਤ ਵਿਚ ਆ ਗਏ ਅਤੇ ਘਰਾਂ ਤੇ ਦਫ਼ਤਰਾਂ 'ਚੋਂ ਬਾਹਰ ਆ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਮਿਆਂਮਾਰ ਵਿਚ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਦੇ ਇਹ ਝਟਕੇ ਇੰਨੇ ਤੇਜ਼ ਸਨ ਕਿ ਇਸ ਦਾ ਅਸਰ ਦਿੱਲੀ-NCR ਤੱਕ ਮਹਿਸੂਸ ਕੀਤਾ ਗਿਆ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਵੀ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦੇ ਭੂਚਾਲ ਕਾਰਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਢਹਿ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿਚ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ-  ਜਵਾਈ ਦੇ ਆਏ ਫ਼ੋਨ ਨੇ ਸਹੁਰੇ ਘਰ 'ਚ ਪਵਾ 'ਤੀਆਂ ਚੀਕਾਂ, 'ਹੈਲੋ! ਤੁਹਾਡੀ ਧੀ ਨੂੰ ...'

ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲੱਗਭਗ 50 ਕਿਲੋਮੀਟਰ ਪੂਰਬ ਵਿਚ ਹੈ। ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਝਟਕਾ ਮਹਿਸੂਸ ਕੀਤਾ ਗਿਆ ਤਾਂ ਇਸ ਦੀ ਤੀਬਰਤਾ 7.2 ਮਾਪੀ ਗਈ। ਇਸ ਤੋਂ ਬਾਅਦ ਭੂਚਾਲ ਦਾ ਦੂਜਾ ਝਟਕਾ ਮਹਿਸੂਸ ਕੀਤੇ ਗਿਆ, ਜਿਸ ਦੀ ਤੀਬਰਤਾ 7 ਮਾਪੀ ਗਈ। 

ਇਹ ਵੀ ਪੜ੍ਹੋ- ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ

ਭੁਚਾਲ ਵਾਰ-ਵਾਰ ਕਿਉਂ ਆਉਂਦੇ ਹਨ?

ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਾਂ ਹਨ। ਇਹ ਪਲੇਟਾਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇਕ-ਦੂਜੇ ਨਾਲ ਟਕਰਾ ਜਾਂਦੀਆਂ ਹਨ, ਤਾਂ ਇਹ ਰਗੜ ਖਾਂਦੀਆਂ ਹਨ, ਤਾਂ ਜ਼ਮੀਨ ਹਿੱਲਣ ਲੱਗਦੀ ਹੈ। ਇਸ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਨੂੰ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਕਿਹਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News