ਲਾਈਵ ਕ੍ਰਿਕਟ ਮੈਚ 'ਚ ਦੌਰਾਨ ਆ ਗਿਆ ਭੂਚਾਲ !  ਜਾਨ ਬਚਾ ਭੱਜੇ ਖਿਡਾਰੀ

Friday, Nov 21, 2025 - 02:05 PM (IST)

ਲਾਈਵ ਕ੍ਰਿਕਟ ਮੈਚ 'ਚ ਦੌਰਾਨ ਆ ਗਿਆ ਭੂਚਾਲ !  ਜਾਨ ਬਚਾ ਭੱਜੇ ਖਿਡਾਰੀ

ਨੈਸ਼ਨਲ ਡੈਸਕ : ਕ੍ਰਿਕਟ ਦੇ ਇਤਿਹਾਸ ਵਿੱਚ ਜ਼ਿਆਦਾਤਰ ਮੈਚ ਮੀਂਹ ਕਾਰਨ ਰੁਕਦੇ ਹਨ ਪਰ ਬੰਗਲਾਦੇਸ਼ ਤੇ ਆਇਰਲੈਂਡ ਵਿਚਾਲੇ ਮੀਰਪੁਰ ਦੇ ਸ਼ੇਰੇ ਬਾਂਗਲਾ ਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੁਕਾਬਲੇ ਦੌਰਾਨ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਸ਼ੁੱਕਰਵਾਰ ਦੀ ਸਵੇਰ ਨੂੰ ਭੂਚਾਲ ਦੇ ਝਟਕਿਆਂ ਕਾਰਨ ਮੈਚ ਨੂੰ ਅਸਥਾਈ ਤੌਰ 'ਤੇ ਰੋਕਣਾ ਪਿਆ। ਸਰੋਤਾਂ ਮੁਤਾਬਕ ਬੰਗਲਾਦੇਸ਼ ਵਿੱਚ ਸਵੇਰੇ 5.5 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਅਮਰੀਕੀ ਏਜੰਸੀ USGS ਦੇ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 10.08 ਵਜੇ ਮਹਿਸੂਸ ਕੀਤੇ ਗਏ ਤੇ ਇਸ ਦਾ ਕੇਂਦਰ ਬੰਗਲਾਦੇਸ਼ ਦੇ ਨਰਸਿੰਗਡੀ ਦੇ ਨੇੜੇ ਸੀ।
ਖਿਡਾਰੀਆਂ ਦੀ ਪ੍ਰਤੀਕਿਰਿਆ ਅਤੇ ਮੈਚ ਦਾ ਹਾਲ:
ਇਹ ਘਟਨਾ ਉਦੋਂ ਵਾਪਰੀ ਜਦੋਂ ਮੈਚ ਦੇ ਪਹਿਲੇ ਸੈਸ਼ਨ ਦਾ ਖੇਡ ਚੱਲ ਰਿਹਾ ਸੀ। ਆਇਰਲੈਂਡ ਦੀ ਦੂਜੀ ਪਾਰੀ ਦੇ 55ਵੇਂ ਓਵਰ ਤੋਂ ਬਾਅਦ ਜਦੋਂ ਸਕੋਰ ਪੰਜ ਵਿਕਟਾਂ 'ਤੇ 165 ਦੌੜਾਂ ਸੀ, ਤਾਂ ਭੂਚਾਲ ਕਾਰਨ ਖੇਡ ਵਿੱਚ ਰੁਕਾਵਟ ਆਈ।
'ਕ੍ਰਿਕਟ ਆਇਰਲੈਂਡ' ਨੇ 'ਐਕਸ' (X) 'ਤੇ ਪੋਸਟ ਕਰਦਿਆਂ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਲਿਖਿਆ, "ਵਾਹ! ਇੱਥੇ ਇੱਕ ਮਾਮੂਲੀ ਝਟਕੇ/ਭੂਚਾਲ ਕਾਰਨ ਖੇਡ ਰੁਕ ਗਈ ਹੈ"। ਝਟਕੇ ਲਗਭਗ 30 ਸਕਿੰਟ ਤੱਕ ਮਹਿਸੂਸ ਕੀਤੇ ਗਏ। ਇਸ ਦੌਰਾਨ ਸਾਵਧਾਨੀ ਵਜੋਂ ਮੈਦਾਨ ਵਿੱਚ ਮੌਜੂਦ ਖਿਡਾਰੀ ਹੇਠਾਂ ਬੈਠ ਗਏ। ਡ੍ਰੈਸਿੰਗ ਰੂਮ ਵਿੱਚ ਮੌਜੂਦ ਖਿਡਾਰੀ ਵੀ ਹੇਠਾਂ ਉੱਤਰ ਆਏ ਸਨ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ, ਅਤੇ ਕੁਝ ਮਿੰਟਾਂ ਦੀ ਰੁਕਾਵਟ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਹੋ ਗਿਆ।
ਮੈਚ ਦੀ ਸਥਿਤੀ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੀ ਟੀਮ ਮਜ਼ਬੂਤ ਸਥਿਤੀ ਵਿੱਚ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 476 ਦੌੜਾਂ ਬਣਾਈਆਂ ਸਨ ਅਤੇ ਆਇਰਲੈਂਡ ਦੇ 7 ਵਿਕਟਾਂ 'ਤੇ 175 ਦੌੜਾਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਇਸ ਸੀਰੀਜ਼ ਦਾ ਪਹਿਲਾ ਮੈਚ ਪਾਰੀ ਅਤੇ 47 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਪਹਿਲਾਂ, ਸਾਲ 2022 ਵਿੱਚ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਹੋਇਆ ਅੰਡਰ-19 ਮੁਕਾਬਲਾ ਵੀ ਭੂਚਾਲ ਕਾਰਨ ਰੋਕਿਆ ਗਿਆ ਸੀ।
 


author

Shubam Kumar

Content Editor

Related News