ਭਾਰਤ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਗੁਆਂਢੀ ਦੇਸ਼ ਵੀ ਕੰਬੇ
Friday, Nov 21, 2025 - 11:31 AM (IST)
ਕੋਲਕਾਤਾ (ਏਜੰਸੀ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਨੇੜਲੇ ਖੇਤਰਾਂ ਵਿੱਚ ਸ਼ੁੱਕਰਵਾਰ ਸਵੇਰੇ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਅਸਰ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰੀ-ਪੂਰਬੀ ਇਲਾਕਿਆਂ ਵਿੱਚ ਦਿਖਿਆ। ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਦੇ ਅਨੁਸਾਰ ਦੇ ਅਨੁਸਾਰ, ਇਹ ਭੂਚਾਲ ਨਰਸਿੰਗਦੀ ਖੇਤਰ ਦੇ ਨੇੜੇ ਸਵੇਰੇ 10:08 ਵਜੇ ਆਇਆ। ਢਾਕਾ ਵਿੱਚ ਇਸ ਦੇ ਝਟਕੇ ਕਰੀਬ 10:40 ਵਜੇ ਤੱਕ ਮਹਿਸੂਸ ਹੋਏ।
ਇਹ ਵੀ ਪੜ੍ਹੋ: 65 ਸਾਲ ਬਾਅਦ ਅਚਾਨਕ ਮੁੜ ਟ੍ਰੈਂਡ ਕਰਨ ਲੱਗਾ ਇਹ ਗਾਣਾ, ਜਾਣੋ ਕੀ ਹੈ ਵਜ੍ਹਾ
ਕੋਲਕਾਤਾ ਦੇ ਵਸਨੀਕ, ਖ਼ਾਸ ਕਰਕੇ ਬਹੁ-ਮੰਜ਼ਿਲਾ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ, ਡਰਦੇ ਹੋਏ ਤੁਰੰਤ ਮਕਾਨਾਂ ਤੋਂ ਬਾਹਰ ਨਿਕਲ ਆਏ। ਹਸਪਤਾਲਾਂ ਵਿੱਚ ਮੌਜੂਦ ਮੈਡੀਕਲ ਸਟਾਫ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਰਿਪੋਰਟ ਲਿਖੇ ਜਾਣ ਤੱਕ ਰਾਜ ਵਿੱਚ ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਬੇਵਜ੍ਹਾ ਘਬਰਾਉਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਵਿਗਿਆਨੀਆਂ ਦੇ ਮੁਤਾਬਕ, ਸਤ੍ਹਾ ਦੇ ਨੇੜੇ ਆਉਣ ਵਾਲੇ ਭੂਚਾਲ ਆਮ ਤੌਰ 'ਤੇ ਵੱਧ ਕੰਪਨ ਪੈਦਾ ਕਰਦੇ ਹਨ, ਕਿਉਂਕਿ ਭੂਚਾਲੀ ਲਹਿਰਾਂ ਨੂੰ ਸਤ੍ਹਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ। ਸਰਵੇਖਣ ਅਨੁਸਾਰ, ਹਰ 30 ਸਕਿੰਟ ਵਿੱਚ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਭੂਚਾਲ ਆਉਂਦਾ ਹੈ, ਹਾਲਾਂਕਿ ਜਿਆਦਾਤਰ ਬਹੁਤ ਹਲਕੇ ਹੁੰਦੇ ਹਨ।
ਇਹ ਵੀ ਪੜ੍ਹੋ: Pak: ਗਰਭਵਤੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਦਮ ਤੋੜਨ ਤੱਕ ਫਾਂਸੀ ’ਤੇ...
