ਸ਼ੱਕ ਦੇ ਚਲਦੇ ਪੂਰੇ ਪਰਿਵਾਰ ਦੀ ਹੱਤਿਆ, ਧੀ ਨੇ ਕਿਹਾ ਪਿਤਾ ਨੇ ਸਾਰਿਆਂ ਨੂੰ ਮਾਰ ਦਿੱਤਾ, ਮੈਨੂੰ ਬਚਾ ਲਓ

Tuesday, Jul 04, 2017 - 02:29 PM (IST)

ਨਵੀਂ ਦਿੱਲੀ—ਛੱਤੀਸਗੜ੍ਹ ਦੇ ਬਾਲੋਦ ਜ਼ਿਲੇ ਦੇ ਦੇਵਰੀ ਪਿੰਡ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਇਕ ਕਿਸਾਨ ਆਪਣੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਫਾਂਸੀ ਦੇ ਫੰਦੇ 'ਤੇ ਲਟਕ ਗਿਆ। ਪਿਤਾ ਦੇ ਹਮਲੇ ਨਾਲ ਜ਼ਖਮੀ ਇਕ ਲੜਕੀ ਨੇ ਸਵੇਰੇ ਗੁਆਂਢੀਆਂ ਦੇ ਕੋਲ ਜਾ ਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਪਿਤਾ ਨੇ ਸਾਰਿਆਂ ਨੂੰ ਮਾਰ ਦਿੱਤਾ, ਮੈਨੂੰ ਬਚਾ ਲਓ। 
ਜਾਣਕਾਰੀ ਮੁਤਾਬਕ ਸ਼ੱਕ ਦੇ ਚਲਦੇ ਗੋਵਿੰਦਰਾਮ ਦੇਸ਼ ਲਹਿਰੇ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ। ਇਸ ਕਾਰਨ ਉਸ ਨੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ 'ਚ ਗੰਭੀਰ ਰੂਪ ਨਾਲ ਜ਼ਖਮੀ ਇਕ ਧੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੜਕੇ ਜਦੋਂ ਪਰਿਵਾਰ ਦੇ ਮੈਂਬਰ ਸੋ ਰਹੇ ਸੀ ਤਾਂ ਗੋਵਿੰਦ ਰਾਮ ਨੇ ਪਤਨੀ ਅਤੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਇਸ ਦੇ ਬਾਅਦ ਘਰ 'ਚ ਫਾਂਸੀ ਲਗਾ ਲਈ। ਘਟਨਾ ਦੀ ਜਾਣਕਾਰੀ ਲੱਗਦੇ ਹੀ ਪੂਰੇ ਖੇਤਰ 'ਚ ਸਨਸਨੀ ਫੈਲ ਗਈ।


Related News