ਵਿਕਾਸ ਦੁਬੇ ਦੀ ਪਤਨੀ ਬੋਲੀ: ਹਾਂ, ਉਸ ਦੇ ਨਾਲ ਇਹੀ ਹੋਣਾ ਸੀ

Saturday, Jul 11, 2020 - 12:50 AM (IST)

ਵਿਕਾਸ ਦੁਬੇ ਦੀ ਪਤਨੀ ਬੋਲੀ: ਹਾਂ, ਉਸ ਦੇ ਨਾਲ ਇਹੀ ਹੋਣਾ ਸੀ

ਕਾਨਪੁਰ - ਕਾਨਪੁਰ ਦੇ ਸਚੇਂਡੀ 'ਚ ਐੱਸ.ਟੀ.ਐੱਫ. ਨਾਲ ਕਥਿਤ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿਕਾਸ ਦੁਬੇ ਦੀ ਪਤਨੀ ਨੇ ਕਿਹਾ ਕਿ ਉਸਦੇ ਪਤੀ ਨੇ ਗਲਤ ਕੀਤਾ ਸੀ ਅਤੇ ਉਸਦੇ ਨਾਲ ਇਹੀ ਹੋਣਾ ਸੀ। ਦੁਬੇ ਦੇ ਅੰਤਿਮ ਸੰਸਕਾਰ ਸਮੇਂ ਉਸ ਦੀ ਪਤਨੀ ਰਿਚਾ ਨੇ ਮੀਡੀਆ ਕਰਮਚਾਰੀਆਂ ਨਾਲ ਕਾਫ਼ੀ ਨਰਾਜ਼ਗੀ ਨਾਲ ਗੱਲ ਕੀਤੀ।
ਉਸਨੇ ਇੱਕ ਸਵਾਲ 'ਤੇ ਕਿਹਾ ਹਾਂ, ਹਾਂ, ਹਾਂ, ਵਿਕਾਸ ਨੇ ਗਲਤ ਕੀਤਾ ਸੀ ਅਤੇ ਉਸ ਦੇ ਨਾਲ ਇਹੀ ਹੋਣਾ ਸੀ। ਰਿਚਾ ਨੇ ਦੁਬੇ ਦਾ ਅੰਤਿਮ ਸੰਸਕਾਰ ਕਵਰ ਕਰਣ ਆਏ ਮੀਡੀਆ ਕਰਮਚਾਰੀਆਂ 'ਤੇ ਗੁੱਸਾ ਉਤਾਰਿਆ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਨੂੰ ਕਿਹਾ। ਉਸਨੇ ਦੁਬੇ ਦੀ ਮੁਕਾਬਲੇ 'ਚ ਮੌਤ ਲਈ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ।
ਵਧੀਕ ਪੁਲਸ ਪ੍ਰਧਾਨ ਪੇਂਡੂ ਬ੍ਰਜੇਸ਼ ਸ਼੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਬੇ ਦੇ ਰਿਸ਼ਤੇਦਾਰ ਦਿਨੇਸ਼ ਤਿਵਾੜੀ ਨੇ ਉਸ ਦੀ ਲਾਸ਼ ਦਾ ਅੰਤਮ ਸੰਸਕਾਰ ਕਰਵਾਇਆ।  ਇਹ ਉਹੀ ਦਿਨੇਸ਼ ਹੈ ਜਿਸ ਨੂੰ ਪੁਲਸ ਨੇ ਪਿਛਲੇ ਹਫਤੇ ਕਾਨਪੁਰ ਦੇ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੀ ਹੱਤਿਆ ਦੇ ਤੁਰੰਤ ਬਾਅਦ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ। ਇਸ ਵਾਰਦਾਤ ਦਾ ਮੁੱਖ ਦੋਸ਼ੀ ਪੰਜ ਲੱਖ ਰੁਪਏ ਦਾ ਇਨਾਮੀ ਬਦਮਾਸ਼ ਵਿਕਾਸ ਦੁਬੇ ਸ਼ੁੱਕਰਵਾਰ ਸਵੇਰੇ ਕਾਨਪੁਰ ਦੇ ਸਚੇਂਡੀ ਇਲਾਕੇ 'ਚ ਪੁਲਸ ਅਤੇ ਐੱਸ.ਟੀ.ਐੱਫ. ਨਾਲ ਮੁਕਾਬਲੇ 'ਚ ਮਾਰਿਆ ਗਿਆ। ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਬਿਜਲੀ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ।


author

Inder Prajapati

Content Editor

Related News