ਆਸਾਮ ’ਚ 90 ਕਰੋੜ ਦੀ ਡਰੱਗਜ਼ ਜ਼ਬਤ
Thursday, Sep 25, 2025 - 11:31 PM (IST)

ਗੁਹਾਟੀ (ਭਾਸ਼ਾ)–ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕਛਾਰ ਜ਼ਿਲੇ ਤੋਂ 90 ਕਰੋੜ ਰੁਪਏ ਮੁੱਲ ਦੀ ਪਾਬੰਦੀਸ਼ੁਦਾ ‘ਯਾਬਾ ਟੈਬਲੇਟ’ ਡਰੱਗਜ਼ ਜ਼ਬਤ ਕੀਤੀ ਗਈ ਤੇ ਇਸ ਸਬੰਧੀ 2 ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਯਾਬਾ ਨੂੰ ਥਾਈ ਭਾਸ਼ਾ ’ਚ ‘ਕ੍ਰੇਜ਼ੀ ਮੈਡੀਸਨ’ ਕਿਹਾ ਜਾਂਦਾ ਹੈ, ਜੋ ਇਕ ਸ਼ਕਤੀਸ਼ਾਲੀ ਤੇ ਨਸ਼ੀਲੇ ਉਤੇਜਕ ਪਦਾਰਥ ਮੇਥਾਮਫੋਟਾਮੀਨ ਤੇ ਕੈਫੀਨ ਦੇ ਮਿਸ਼ਰਣ ਵਾਲੀ ਇਕ ਗੋਲੀ ਹੈ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਸਰਮਾ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਛਾਰ ਜ਼ਿਲਾ ਪੁਲਸ ਨੇ ਗੁਆਂਢੀ ਸੂਬੇ ਤੋਂ ਆ ਰਹੇ ਇਕ ਵਾਹਨ ਨੂੰ ਰੋਕਿਆ ਤੇ 3 ਲੱਖ ‘ਯਾਬਾ ਟੈਬਲੇਟ’ ਜ਼ਬਤ ਕੀਤੀ।