ਗੁਜਰਾਤ ਦੀ ਫੈਕਟਰੀ ਤੋਂ 107 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ
Saturday, Jan 25, 2025 - 01:09 AM (IST)

ਆਨੰਦ - ਗੁਜਰਾਤ ਦੇ ਆਨੰਦ ਜ਼ਿਲੇ ਦੇ ਇਕ ਪਿੰਡ ਵਿਚ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਦੀ ਟੀਮ ਨੇ ਗੈਰ-ਕਾਨੂੰਨੀ ਡਰੱਗ ਅਲਪਰਾਜ਼ੋਲਮ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕਰ ਕੇ 107 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 2518 ਕਿਲੋਗ੍ਰਾਮ ਹੋਰ ਰਸਾਇਣ ਜ਼ਬਤ ਕੀਤਾ ਹੈ।
ਏ. ਟੀ. ਐੱਸ. ਵੱਲੋਂ ਸ਼ੁੱਕਰਵਾਰ ਨੂੰ ਇੱਥੇ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਆਨੰਦ ਦੇ ਖੰਭਾਤ ਤਾਲੁਕ ਦੇ ਨੇਜਾ ਪਿੰਡ ਵਿਖੇ ਸਥਿਤ ਗ੍ਰੀਨਲਾਈਫ ਇੰਡਸਟਰੀਜ਼ ’ਤੇ ਛਾਪਾ ਮਾਰਿਆ ਗਿਆ। ਗੁਜਰਾਤ ਏ. ਟੀ. ਐੱਸ. ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।