ਮੁੰਬਈ ''ਚੋਂ ਡਰੱਗ ਤਸਕਰ ਗ੍ਰਿਫਤਾਰ, ਕੋਰਡ ਵਰਡ ਰਾਹੀ ਕਰਦਾ ਸੀ ਡੀਲ

Tuesday, Dec 12, 2017 - 08:30 PM (IST)

ਮੁੰਬਈ— ਪੁਲਸ ਦੀ ਐਂਟੀ ਨਾਰਕੋਟਿਕਸ ਸੇਲ ਨੇ ਇਕ ਡਰੱਗ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਸਿਰਫ ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਵੱਡੇ-ਵੱਡੇ ਲੋਕਾਂ ਨੂੰ ਹੀ ਡਰੱਗ ਸਪਲਾਈ ਕਰਦਾ ਸੀ। ਪੁਲਸ ਸੂਤਰਾਂ ਮੁਤਾਬਕ ਫੜ੍ਹਿਆ ਗਿਆ ਡਰੱਗ ਤਸਕਰ ਬਾਲੀਵੁੱਡ ਨਾਲ ਜੁੜੇ ਕਈ ਲੋਕਾਂ ਦੇ ਨਾਲ ਸਪੰਰਕ 'ਚ ਸੀ। ਮੁੰਬਈ ਦੇ ਖਾਰ ਤੋਂ ਗ੍ਰਿਫਤਾਰ ਹੋਏ ਡਰੱਗ ਤਸਕਰ ਦੀ ਪਛਾਣ ਬਕੁਲ ਚਾਂਦਰਿਆ ਦੇ ਰੂਪ 'ਚ ਹੋਈ ਹੈ। ਨਾਰਕੋਟਿਕਸ ਟੀਮ ਨੇ ਉਸ ਕੋਲੋਂ 15 ਲੱਖ ਰੁਪਏ ਦੇ ਕੋਕੇਨ ਅਤੇ ਐੱਲ. ਐੱਸ. ਡੀ. ਵੀ ਬਰਾਮਦ ਕੀਤੀਆਂ ਹਨ। ਮੁੰਬਈ ਪੁਲਸ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਕਈ ਵੱਡੇ ਲੋਕਾਂ ਦੇ ਨਾਂਵਾਂ ਦਾ ਖੁਲ੍ਹਾਸਾ ਹੋ ਸਕਦਾ ਹੈ।
ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਆਪਣੇ ਗ੍ਰਾਹਕਾਂ ਨਾਲ ਫੋਨ 'ਤੇ ਜ਼ਿਆਦਾ ਗੱਲ ਨਹੀਂ ਕਰਦਾ ਸੀ ਉਹ ਸੋਸ਼ਲ ਮੀਡੀਆ 'ਤੇ ਹੀ ਕੋਡ ਵਰਡ ਦੇ ਜ਼ਰੀਏ ਡੀਲਿੰਗ ਕਰਦਾ ਸੀ।
 


Related News