ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ 80 ਕਰੋੜ ਦੇ ਮੋਬਾਇਲ ਉਪਕਰਨ, ਬ੍ਰਾਂਡਿਡ ਸਾਮਾਨ ਜ਼ਬਤ

Tuesday, Jan 17, 2023 - 12:06 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਮੁੰਦਰਾ ਬੰਦਰਗਾਹ ਤੋਂ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ 80 ਕਰੋੜ ਰੁਪਏ ਦੇ ਮੋਬਾਇਲ ਉਪਕਰਣ, ਈ-ਸਿਗਰੇਟ, ਬ੍ਰਾਂਡਿਡ ਬੈਗ ਅਤੇ ਕਾਸਮੈਟਿਕਸ ਜ਼ਬਤ ਕੀਤੇ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। 1.5 ਕਰੋੜ ਰੁਪਏ ਦੇ ਕੱਪੜਿਆਂ ਅਤੇ ਔਰਤਾਂ ਦੀਆਂ ਜੁੱਤੀਆਂ ਦੀ ਖੇਪ ’ਚ ਇਹ ਸਾਮਾਨ ਲੁਕੋ ਰੱਖਿਆ ਗਿਆ ਸੀ। ਇਕ ਅਧਿਕਾਰਤ ਬਿਆਨ ਅਨੁਸਾਰ, 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਕਿ ਆਯਾਤ ਕਰਨ ਵਾਲੇ ਰਜਿਸਟਰਡ ਕੰਪਲੈਕਸ 'ਚ ਮੌਜੂਦ ਨਹੀਂ ਸਨ। ਡੀ.ਆਰ.ਆਈ. ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਚੀਨ ਤੋਂ ਆਯਾਤ ਸਾਮਾਨ ਨੂੰ ਕੱਪੜਿਆਂ ਅਤੇ ਔਰਤਾਂ ਦੇ ਬੂਟਾਂ ਦੀ ਖੇਪ ਵਜੋਂ ਦਰਸਾਇਆ ਗਿਆ ਹੈ ਅਤੇ ਉਸ 'ਚ ਬ੍ਰਾਂਡਿਡ ਇਲੈਕਟ੍ਰਾਨਿਕ ਵਸਤੂਆਂ ਹੋ ਸਕਦੀਆਂ ਹਨ।

ਬਿਆਨ 'ਚ ਕਿਹਾ ਗਿਆ ਹੈ ਕਿ ਮਾਲ ਨੂੰ ਐੱਸ.ਈ.ਜੈੱਡ ਮਾਰਗ ਤੋਂ ਕੱਢਣ ਦੀ ਤਿਆਰੀ ਸੀ ਅਤੇ 6 ਸ਼ੱਕੀ ਕੰਟੇਨਰਾਂ ਦੀ ਪਛਾਣ ਕੀਤੀ ਗਈ। ਇਸ 'ਚ ਦੱਸਿਆ ਗਿਆ ਹੈ ਕਿ ਜਾਂਚ 'ਚ ਡੀ.ਆਰ.ਆਈ. ਨੇ ਆਯਾਤ ਸਾਮਾਨ 'ਚ ਲੁਕਾ ਕੇ ਰੱਖੇ ਗਏ 33,138 ਐਪਲ ਏਅਰਪਾਡ/ਬੈਟਰੀ, 4800 ਈ-ਸਿਗਰੇਟ, 7.11 ਲੱਖ ਮੋਬਾਇਲ/ਇਲੈਕਟ੍ਰਾਨਿਕ ਸਾਮਾਨ/ਅਸੈਸਰੀਜ਼, 29,077 ਬ੍ਰਾਂਡੇਡ ਬੈਗ, ਬੂਟ ਆਦਿ ਬਰਾਮਦ ਕੀਤੇ। ਬਿਆਨ 'ਚ ਕਿਹਾ ਗਿਆ ਹੈ,''ਤਸਕਰੀ ਕੀਤੇ ਗਏ ਸਾਮਾਨ ਦੀ ਕੀਮਤ 1.5 ਕਰੋੜ ਰੁਪਏ ਐਲਾਨ ਮੁੱਲ ਤੋਂ ਕੀਤੇ ਵੱਧ 80 ਕਰੋੜ ਰੁਪਏ ਦੱਸੀ ਗਈ ਹੈ।''


DIsha

Content Editor

Related News