DRI ਨੇ ਸੋਨੇ ਦੇ 28 ਬਿਸਕੁਟ ਕੀਤੇ ਜ਼ਬਤ, 2 ਲੋਕ ਗ੍ਰਿਫ਼ਤਾਰ
Tuesday, Aug 06, 2024 - 03:21 PM (IST)
ਪਟਨਾ- ਮਾਲੀਆ ਖੁਫੀਆ ਡਾਇਰੈਕਟੋਰੇਟ (DRI) ਦੀ ਪਟਨਾ ਇਕਾਈ ਨੇ ਹਾਥੀਦਹ ਸਟੇਸ਼ਨ ਕੋਲ ਇਕ ਕਾਰ ਵਿਚੋਂ 2.34 ਕਰੋੜ ਰੁਪਏ ਦੇ ਵਿਦੇਸ਼ ਵਿਚ ਬਣੇ ਸੋਨੇ ਦੇ 28 ਬਿਸਕੁਟ ਬਰਾਮਦ ਕੀਤੇ ਹਨ। DRI ਦੀ ਪਟਨਾ ਇਕਾਈ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਜ਼ਬਤ ਕੀਤੇ ਗਏ ਸੋਨੇ ਦੇ ਬਿਸਕੁਟਾਂ ਦਾ ਵਜ਼ਨ 3,262 ਗ੍ਰਾਮ ਹੈ ਅਤੇ ਇਸ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ ਕਰੀਬ 2 ਕਰੋੜ 34 ਲੱਖ ਰੁਪਏ (2,34,83,138 ਰੁਪਏ) ਦੱਸੀ ਗਈ ਹੈ। ਮਾਲੀਆ ਖੁਫੀਆ ਡਾਇਰੈਕਟੋਰੇਟ ਦੀ ਟੀਮ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।