DRDO ਨੇ ਤੇਜਸ ਨੂੰ ਪਾਈਥਨ-5 ਮਿਜ਼ਾਈਲ ਨਾਲ ਕੀਤਾ ਲੈੱਸ, ਹਵਾ ''ਚ ਹੀ ਦੁਸ਼ਮਣ ਕਰੇਗਾ ਢੇਰ

Wednesday, Apr 28, 2021 - 04:38 PM (IST)

DRDO ਨੇ ਤੇਜਸ ਨੂੰ ਪਾਈਥਨ-5 ਮਿਜ਼ਾਈਲ ਨਾਲ ਕੀਤਾ ਲੈੱਸ, ਹਵਾ ''ਚ ਹੀ ਦੁਸ਼ਮਣ ਕਰੇਗਾ ਢੇਰ

ਬੈਂਗਲੁਰੂ- ਦੇਸ਼ 'ਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਦੀ ਹਵਾ ਤੋਂ ਹਵਾ 'ਚ ਮਾਰ ਕਰਨ ਦੀ ਹਥਿਆਰ ਸਮਰੱਥਾ 'ਚ 5ਵੀਂ ਪੀੜ੍ਹੀ ਦਾ ਪਾਈਥਨ-5 ਜੁੜ ਗਿਆ ਹੈ। ਰੱਖਿਆ ਖੋਜ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਪ੍ਰੀਖਣ ਦਾ ਟੀਚਾ ਤੇਜਸ 'ਤੇ ਪਹਿਲਾਂ ਤੋਂ ਹੀ ਏਕੀਕ੍ਰਿਤ ਡਰਬੀ ਬਿਆਂਡ ਵਿਜੁਅਲ ਰੇਂਡ (ਬੀਵੀਆਰ) ਏ.ਏ.ਐੱਮ. ਦੀ ਵੱਧੀ ਹੋਈ ਸਮਰੱਥਾ ਨੂੰ ਪ੍ਰਮਾਣਿਤ ਕਰਨਾ ਸੀ। 

PunjabKesari
ਬਿਆਨ 'ਚ ਕਿਹਾ ਗਿਆ,''ਡਰਬੀ ਮਿਜ਼ਾਈਲ ਨੇ ਤੇਜ਼ ਰਫ਼ਤਾਰ ਨਾਲ ਹਵਾ 'ਚ ਕਰਤੱਵ ਦਿਖਾ ਰਹੇ ਟੀਚੇ 'ਤੇ ਸਿੱਧਾ ਵਾਰ ਕੀਤਾ ਅਤੇ ਪਾਈਥਨ ਮਿਜ਼ਾਈਲ ਨੇ ਵੀ 100 ਫੀਸਦੀ ਟੀਚੇ 'ਤੇ ਵਾਰ ਕੀਤਾ, ਇਸ ਤਰ੍ਹਾਂ ਆਪਣੀ ਪੂਰਨ ਸਮਰੱਥਾਵਾਂ ਨੂੰ ਪ੍ਰਮਾਣਿਤ ਕੀਤਾ। ਇਸ ਟੈਸਟ ਨੇ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕੀਤਾ।'' ਇਸ ਟੈਸਟ ਤੋਂ ਪਹਿਲਾਂ ਬੈਂਗਲੁਰੂ 'ਚ ਤੇਜਸ 'ਚ ਲੱਗੀ ਹਵਾਬਾਜ਼ੀ ਪ੍ਰਣਾਲੀ ਨਾਲ ਮਿਜ਼ਾਈਲ ਦੇ ਏਕੀਕਰਣ ਦਾ ਜਾਇਜ਼ਾ ਲੈਣ ਲਈ ਹਵਾਈ ਪ੍ਰੀਖਣ ਕੀਤੇ ਗਏ। ਇਨ੍ਹਾਂ 'ਚ ਲੜਾਕੂ ਜਹਾਜ਼ਦੀ ਵੈਮਾਨਿਕੀ, ਫ਼ਾਇਰ ਕੰਟਰੋਲ ਰਡਾਰ, ਮਿਜ਼ਾਈਲ ਹਥਿਆਰ ਸਪਲਾਈ ਪ੍ਰਣਾਲੀ, ਜਹਾਜ਼ ਕੰਟਰੋਲ ਪ੍ਰਣਾਲੀ ਸ਼ਾਮਲ ਹਨ। ਜਹਾਜ਼ ਤੋਂ ਮਿਜ਼ਾਈਲ ਦੇ ਸਫ਼ਲਤਾਪੂਰਵਕ ਵੱਖ ਹੋਣ ਸੰਬੰਧੀ ਪ੍ਰੀਖਣ ਤੋਂ ਬਾਅਦ ਗੋਆ 'ਚ ਦੁਸ਼ਮਣ ਦੇ ਟੀਚੇ ਨੂੰ ਮਾਰ ਕਰਨ ਲਈ ਪ੍ਰੀਖਣ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਅਤੇ ਪ੍ਰੀਖਣ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ।


author

DIsha

Content Editor

Related News