ਚਰਿੱਤਰ ’ਤੇ ਸ਼ੱਕ, ਮਾਂ ਨੂੰ ਮੋਬਾਈਲ ਤੋਂ ਮੈਸੇਜ ਕਰਦੀ ਦੇਖ ਨਾਬਾਲਗ ਪੁੱਤ ਨੇ ਕੁਹਾੜੀ ਮਾਰ ਕੀਤਾ ਕਤਲ

Wednesday, Aug 23, 2023 - 12:46 AM (IST)

ਚਰਿੱਤਰ ’ਤੇ ਸ਼ੱਕ, ਮਾਂ ਨੂੰ ਮੋਬਾਈਲ ਤੋਂ ਮੈਸੇਜ ਕਰਦੀ ਦੇਖ ਨਾਬਾਲਗ ਪੁੱਤ ਨੇ ਕੁਹਾੜੀ ਮਾਰ ਕੀਤਾ ਕਤਲ

ਪਾਲਘਰ (ਅਨਸ)-ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 17 ਸਾਲ ਦੇ ਨਾਬਾਲਗ ਪੁੱਤ ਨੇ ਆਪਣੀ ਮਾਂ ਨੂੰ ਆਪਣੇ ਮੋਬਾਈਲ ਤੋਂ ਕਿਸੇ ਨੂੰ ਮੈਸੇਜ ਕਰਦੇ ਦੇਖ ਕੇ ਉਸ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਸਈ ਬਸਤੀ ਦੇ ਪੈਰੋਲ ਖੇਤਰ ’ਚ ਵਾਪਰੀ। ਦੋਸ਼ੀ ਮੁੰਡੇ ਨੂੰ ਆਪਣੀ ਮਾਂ ਸੋਨਾਲੀ ਗੋਗਰਾ (35) ਦੇ ਚਰਿੱਤਰ ’ਤੇ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਦੋਸ਼ੀ ਨਾਬਾਲਗ ਅਤੇ ਮ੍ਰਿਤਕ ਔਰਤ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ਾਂ ਤੋਂ 100 ਕਿਲੋ ਹੈਰੋਇਨ ਸਮੱਗਲਿੰਗ ਕਰ ਚੁੱਕੇ ਮਨੀ ਕਾਲੜਾ ਨੂੰ NCB ਨੇ ਕੀਤਾ ਗ੍ਰਿਫ਼ਤਾਰ

ਐਤਵਾਰ ਰਾਤ ਨੂੰ ਜਦੋਂ ਮੁੰਡਾ ਖਾਣਾ ਖਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਂ ਉਸ ਦੇ ਮੋਬਾਈਲ ’ਤੇ ਕਿਸੇ ਨੂੰ ਮੈਸੇਜ ਕਰ ਰਹੀ ਸੀ। ਇਸ ਕਾਰਨ ਮੁੰਡਾ ਇੰਨੇ ਗੁੱਸੇ ’ਚ ਆ ਗਿਆ ਕਿ ਉਸ ਨੇ ਮੌਕੇ ’ਤੇ ਹੀ ਕੁਹਾੜੀ ਕੱਢ ਲਈ ਅਤੇ ਉਸ ਨਾਲ ਆਪਣੀ ਮਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਅਤੇ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਫਰਾਰ ਨਾਬਾਲਗ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News