ਸ਼੍ਰੀ ਅਮਰਨਾਥ ਜੀ ਯਾਤਰਾ ਦੇ ਸ਼ਰਧਾਲੂਆਂ ਲਈ DOT ਨੇ ਕੀਤਾ ਬੁਨਿਆਦੀ ਢਾਂਚੇ ਦਾ ਵਿਸਤਾਰ

Monday, Jul 08, 2024 - 06:18 PM (IST)

ਨਵੀਂ ਦਿੱਲੀ - ਦੂਰਸੰਚਾਰ ਵਿਭਾਗ (DOT) ਨੇ ਸ਼੍ਰੀ ਅਮਰਨਾਥ ਜੀ ਯਾਤਰਾ 2024 'ਤੇ ਆਉਣ ਵਾਲੇ ਸ਼ਰਧਾਲੂਆਂ ਲਈ ਨਿਰਵਿਘਨ ਮੋਬਾਈਲ ਸੰਪਰਕ ਨੂੰ ਯਕੀਨੀ ਬਣਾਉਣ ਲਈ ਦੂਰਸੰਚਾਰ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਵਿਸਤਾਰ ਦਾ ਐਲਾਨ ਕੀਤਾ ਹੈ। ਵਿਭਾਗ ਨੇ ਏਅਰਟੈੱਲ, ਬੀਐੱਸਐੱਨਐੱਲ ਅਤੇ ਰਿਲਾਇੰਸ ਜੀਓ ਸਮੇਤ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਦੇ ਸਹਿਯੋਗ ਨਾਲ ਯਾਤਰਾ ਮਾਰਗਾਂ 'ਤੇ ਨਿਰਵਿਘਨ ਸੰਪਰਕ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਹੈ। ਕਵਰੇਜ ਨੂੰ ਯਕੀਨੀ ਬਣਾਉਣ ਲਈ ਕੁੱਲ 82 ਸਾਈਟਾਂ (ਏਅਰਟੈੱਲ, ਜੀਓ ਅਤੇ ਬੀਐਸਐਨਐਲ) ਨੂੰ ਸਰਗਰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ, ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਮਾਤਾ-ਪਿਤਾ ਤੇ ਪੁੱਤਰ ਦਾ ਗਲ਼ਾ

ਯਾਤਰਾ ਮਾਰਗਾਂ ਦੇ ਨਾਲ ਕੁੱਲ 31 ਨਵੀਆਂ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਨਾਲ ਇਸ ਦੀ ਕੁਲ ਗਿਣਤੀ 2024 ਵਿੱਚ ਵੱਧ ਕੇ 82 ਹੋ ਗਈ ਹੈ, ਜੋ 2023 ਵਿੱਚ 51 ਸੀ। ਇਸ ਦਾ ਉਦੇਸ਼ ਸ਼ਰਧਾਲੂਆਂ ਅਤੇ ਜਨਤਾ ਨੂੰ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ। ਲਖਨਪੁਰ ਤੋਂ ਕਾਜ਼ੀਗੁੰਡ ਅਤੇ ਕਾਜੀਗੁੰਡ ਤੋਂ ਪਹਿਲਗਾਮ ਅਤੇ ਬਾਲਟਾਲ ਤੱਕ ਦੇ ਰਸਤੇ 'ਤੇ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਅਤੇ ਜਨਤਾ ਲਈ 2ਜੀ, 3ਜੀ ਅਤੇ 4ਜੀ ਤਕਨਾਲੋਜੀ ਪੂਰੀ ਤਰ੍ਹਾਂ ਉਪਲਬਧ ਕਰਵਾਈ ਗਈ ਹੈ ਅਤੇ ਕਈ ਥਾਵਾਂ 'ਤੇ 5ਜੀ ਤਕਨਾਲੋਜੀ ਵੀ ਉਪਲਬਧ ਕਰਵਾਈ ਗਈ ਹੈ। ਹੋਰ ਥਾਵਾਂ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਲਈ ਕਈ ਥਾਵਾਂ 'ਤੇ ਸਿਮ ਵੰਡ ਕੇਂਦਰ ਵੀ ਖੋਲ੍ਹੇ ਗਏ ਹਨ। 

ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News