ਟਰੰਪ ਨੇ ਮੋਦੀ ਨੂੰ ''ਲੀਜ਼ਨ ਆਫ ਮੈਰਿਟ'' ਪੁਰਸਕਾਰ ਨਾਲ ਕੀਤਾ ਸਨਮਾਨਿਤ

12/22/2020 6:01:57 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਕਾਰੀ 'ਲੀਜਨ ਆਫ ਮੈਰਿਟ' (Legion of Merit) ਪੁਰਸਕਾਰ ਨਾਲ ਸਨਮਾਨਿਤ ਕੀਤਾ। ਮੋਦੀ ਨੂੰ ਇਹ ਪੁਰਸਕਾਰ ਆਪਣੀ ਲੀਡਰਸ਼ਿਪ ਵਿਚ ਭਾਰਤ ਤੇ ਅਮਰੀਕਾ ਦੀ ਰਣਨੀਤਕ ਹਿੱਸੇਦਾਰੀ ਮਜ਼ਬੂਤ ਕਰਨ ਅਤੇ ਭਾਰਤ ਨੂੰ ਇਕ ਗਲੋਬਲ ਤਾਕਤ ਦੇ ਰੂਪ ਵਿਚ ਅੱਗੇ ਵਧਾਉਣ ਦੇ ਲਈ ਦਿੱਤਾ ਗਿਆ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਵੱਲੋਂ ਇਹ ਪੁਰਸਕਾਰ ਸਵੀਕਾਰ ਕੀਤਾ। ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ'ਬ੍ਰਾਇਨ ਨੇ ਵ੍ਹਾਈਟ ਹਾਊਸ ਵਿਚ ਇਹ ਪੁਰਸਕਾਰ ਦਿੱਤਾ।   

PunjabKesari

ਓ'ਬ੍ਰਾਇਨ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਆਪਣੀ ਲੀਡਰਸ਼ਿਪ ਵਿਚ ਅਮਰੀਕਾ ਤੇ ਭਾਰਤ ਦੇ ਵਿਚ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ 'ਲੀਜਨ ਆਫ ਮੈਰਿਟ' ਪੁਰਸਕਾਰ ਨਾਲ ਸਨਮਾਨਿਤ ਕੀਤਾ। ਮੋਦੀ ਨੂੰ ਸਰਵ ਉੱਚ ਸਨਮਾਨ 'ਚੀਫ ਕਮਾਂਡਰ ਆਫ ਦੀ ਲੀਜਨ ਆਫ ਮੈਰਿਟ' ਪੁਰਸਕਾਰ ਦਿੱਤਾ ਗਿਆ, ਜੋ ਸਿਰਫ ਸਰਕਾਰ ਜਾਂ ਰਾਸ਼ਟਰ ਪ੍ਰਮੁੱਖ ਨੂੰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਇਹ ਪੁਰਸਕਾਰ ਉਹਨਾਂ ਦੀ ਬਿਹਤਰੀਨ ਅਗਵਾਈ ਅਤੇ ਦੂਰ ਦ੍ਰਿਸ਼ਟੀ ਦੇ ਲਈ ਦਿੱਤਾ ਗਿਆ, ਜਿਸ ਨੇ ਭਾਰਤ ਨੂੰ ਗਲੋਬਲ ਸ਼ਕਤੀ ਦੇ ਤੌਰ 'ਤੇ ਉਭਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧਾਇਆ ਹੈ ਅਤੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਅਮਰੀਕਾ ਅਤੇ ਭਾਰਤ ਦੀ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕੀਤਾ ਹੈ। 

ਓ'ਬ੍ਰਾਇਨ ਨੇ ਇਕ ਹੋਰ ਟਵੀਟ ਵਿਚ ਦੱਸਿਆ ਕਿ ਟਰੰਪ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੂੰ ਵੀ ਲੀਜਨ ਆਫ ਮੈਰਿਟ ਨਾਲ ਸਨਮਾਨਿਤ ਕੀਤਾ। ਅਮਰੀਕਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਹੋਰ ਦੇਸ਼ ਵੀ ਆਪਣੇ ਸਰਵ ਉੱਚ ਸਨਮਨ ਨਾਲ ਸਨਮਾਨਿਤ ਕਰ ਚੁੱਕੇ ਹਨ। ਇਹਨਾਂ ਵਿਚ 2016 ਵਿਚ ਸਾਊਦੀ ਅਰਬ ਵੱਲੋਂ ਦਿੱਤਾ ਗਿਆ 'ਆਰਡਰ ਆਫ ਅਬਦੁੱਲਅਜੀਜ਼ ਅਲ ਸਊਦ', 'ਸਟੇਟ ਆਰਡਰ ਆਫ ਗਾਜ਼ੀ ਅਮਾਨੁੱਲਾਹ ਖਾਨ (2016), 'ਗ੍ਰੈਂਡ ਕਾਲਰ ਆਫ ਸਟੇਟ ਆਫ ਫਿਲਸਤੀਨ ਐਵਾਰਡ (2018), ਸੰਯੁਕਤ ਅਰਬ ਅਮੀਰਾਤ ਦੇ 'ਆਰਡਰ ਆਫ ਜਾਇਦ ਐਵਾਰਡ' (2019), ਰੂਸ ਦੇ 'ਆਰਡਰ ਆਫ ਸੈਂਟ ਐਂਡਰਿਊ' (2019) ਅਤੇ ਮਾਲਦੀਵ ਦੇ 'ਆਰਡ ਆਫ ਡਿਜਿਟਕਿਗਯਸ਼ਡ ਰੂਲ ਆਫ ਨਿਸ਼ਾਨ ਇਜ਼ੁਦੀਨ' (2019) ਪੁਰਸਕਾਰ ਸ਼ਾਮਲ ਹਨ।

ਨੋਟ- ਟਰੰਪ ਨੇ ਮੋਦੀ ਨੂੰ 'ਲੀਜ਼ਨ ਆਫ ਮੈਰਿਟ' ਪੁਰਸਕਾਰ ਨਾਲ ਕੀਤਾ ਸਨਮਾਨਿਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News