ਤਿਹਾੜ ਜੇਲ ’ਚ ਬੰਦ ਡਾਨ ਛੋਟਾ ਰਾਜਨ ਦੀ ਸਿਹਤ ਹੋਈ ਖਰਾਬ
Friday, Feb 21, 2020 - 12:45 AM (IST)

ਨਵੀਂ ਦਿੱਲੀ – ਤਿਹਾੜ ਜੇਲ ਵਿਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਦੀ ਜ਼ਿੰਦਗੀ ਨੂੰ ਖਤਰਾ ਹੈ। ਉਸ ਦੇ ਨੱਕ ਤੇ ਮੂੰਹ ਵਿਚੋਂ ਖੂਨ ਨਿਕਲਣ ਦੀ ਖਬਰ ਆ ਰਹੀ ਹੈ। ਇਸ ਦੇ ਪਿੱਛੇ ਕੀ ਵਜ੍ਹਾ ਹੈ, ਫਿਲਹਾਲ ਇਸ ਬਾਰੇ ਜੇਲ ਪ੍ਰਸ਼ਾਸਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਹਾਲਤ ਖਰਾਬ ਹੈ, ਜਿਸ ਕਾਰਣ ਉਸ ਨੂੰ ਕੁਝ ਦਿੱਕਤਾਂ ਪੇਸ਼ ਆਈਆਂ ਸਨ ਪਰ ਹੁਣ ਉਹ ਠੀਕ ਹੈ। ਪਿਛਲੇ ਸਾਲ ਵੀ ਉਸ ਨੂੰ 2 ਵਾਰ ਇਸ ਤਰ੍ਹਾਂ ਦੀ ਸਮੱਸਿਆ ਪੇਸ਼ ਆਈ ਸੀ। ਇਕ ਵਾਰ ਜਨਵਰੀ ਅਤੇ ਦੂਸਰੀ ਵਾਰ ਦਸੰਬਰ ਵਿਚ ਉਸ ਦੇ ਨੱਕ ਵਿਚੋਂ ਖੂਨ ਵਗਿਆ ਹੈ। ਛੋਟਾ ਰਾਜਨ ਦੇ ਨੱਕ ਅਤੇ ਮੂੰਹ ਵਿਚੋਂ ਖੂਨ ਦੇ ਨਿਕਲਣ ਦਾ ਪਤਾ ਲੱਗਦੇ ਸਾਰ ਹੀ ਜੇਲ ਦੇ ਡਾਕਟਰਾਂ ਨੇ ਉਸ ਦਾ ਮੁਆਇਨਾ ਕੀਤਾ। ਜਾਂਚ ਵਿਚ ਕੀ ਸਾਹਮਣੇ ਆਇਆ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ।