ਕਸ਼ਮੀਰ ’ਚ ਲਾਗੂ ਹੋਇਆ ਡੋਮੀਸਾਈਲ, ਹੁਣ 15 ਸਾਲ ਤੱਕ ਰਹਿਣ ਵਾਲਾ ਹੀ ਕਹਾਏਗਾ ਨਿਵਾਸੀ

04/01/2020 10:47:40 PM

ਨਵੀਂ ਦਿੱਲੀ - ਜੰਮੂ-ਕਸ਼ਮੀਰ ਤੋਂ ਸਪੈਸ਼ਲ ਸਟੇਟਸ ਵਾਪਸ ਲਏ ਜਾਣ ਦੇ 8 ਮਹੀਨਿਆਂ ਬਾਅਦ ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਡੋਮੀਸਾਈਲ ਨੂੰ ਲਾਗੂ ਕਰ ਦਿੱਤਾ ਹੈ। ਜੰਮੂ-ਕਸ਼ਮੀਰ ’ਚ 15 ਸਾਲਾਂ ਤੋਂ ਰਹਿ ਰਹੇ ਨਾਗਰਿਕ ਇਸ ਡੋਮੀਸਾਈਲ ਦੇ ਹੱਕਦਾਰ ਹੋਣਗੇ। ਇਸ ਦੇ ਤਹਿਤ ਜਿਨ੍ਹਾਂ ਬੱਚਿਆਂ ਨੇ 7 ਸਾਲ ਕੇਂਦਰ ਸ਼ਾਸਿਤ ਸੂਬੇ ਦੇ ਸਕੂਲਾਂ ’ਚ ਪੜ੍ਹਾਈ ਕੀਤੀ ਹੈ ਅਤੇ 10ਵੀਂ, 12ਵੀਂ ਦੀ ਪ੍ਰੀਖਿਆ ਦਿੱਤੀ ਹੈ, ਉਹ ਵੀ ਜੰਮੂ-ਕਸ਼ਮੀਰ ਦੇ ਡੋਮੀਸਾਈਲ ਹੋਣਗੇ। ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਸਕਣਗੀਆਂ।

ਡੋਮੀਸਾਈਲ ਕਾਨੂੰਨ ’ਚ ਨਵੀਂ ਸੋਧ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਜੰਮੂ-ਕਸ਼ਮੀਰ ਲਈ ਕੇਂਦਰ ਸ਼ਾਸਿਤ ਸੂਬੇ ਦੀ ਸਥਿਤੀ ’ਚ ਡੈਮੋਗਰਾਫੀ (ਜਨਸਾਂਖਿਅਕੀ) ਬਦਲਾਅ ਲਿਆਉਣਗੇ ਕਿਉਂਕਿ ਕਿਸੇ ਵੀ ਦੇਸ਼ ਦੇ ਲੋਕ ਉਥੇ ਨੌਕਰੀ ਲਈ ਬਿਨੇ-ਪੱਤਰ ਦੇ ਸਕਦੇ ਹਨ ਅਤੇ ਉਥੇ ਰਹਿ ਸਕਦੇ ਹਨ।


Inder Prajapati

Content Editor

Related News