60 ਹਜ਼ਾਰ ਯਾਤਰੀਆਂ ਨੇ ਮੰਗਲਵਾਰ ਨੂੰ ਭਰੀ ਉਡਾਣ : ਹਰਦੀਪ ਪੁਰੀ
Wednesday, Jun 03, 2020 - 03:37 PM (IST)
ਨਵੀਂ ਦਿੱਲੀ (ਵਾਰਤਾ) : ਘਰੇਲੂ ਯਾਤਰੀ ਉਡਾਣਾਂ ਦੀ ਗਿਣਤੀ ਮੰਗਲਵਾਰ ਨੂੰ ਲਗਾਤਾਰ 9ਵੇਂ ਦਿਨ 650 ਦੇ ਪਾਰ ਰਹੀ ਅਤੇ 60 ਹਜ਼ਾਰ ਤੋਂ ਜ਼ਿਆਦਾ ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ ਘਰੇਲੂ ਜਹਾਜ਼ ਸੇਵਾ ਮੁੜ ਸ਼ੁਰੂ ਹੋਣ ਦੇ ਬਾਅਦ 9ਵੇਂ ਦਿਨ 02 ਜੂਨ ਨੂੰ 657 ਫਲਾਈਟਾਂ ਨੇ ਉਡਾਣ ਭਰੀ। ਇਨ੍ਹਾਂ ਵਿਚ 60,085 ਲੋਕਾਂ ਨੇ ਯਾਤਰਾ ਕੀਤੀ।
ਇਸ ਤੋਂ ਪਹਿਲਾਂ 01 ਜੂਨ ਨੂੰ ਸਭ ਤੋਂ ਜ਼ਿਆਦਾ 692 ਫਲਾਈਟਾਂ ਵਿਚ 64,651 ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ ਸਨ। ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਫਲਾਈਟਾਂ ਦੇ ਉਡਾਣ ਭਰਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਫਲਾਈਟਾਂ 22 ਮਾਰਚ ਤੋਂ ਹੀ ਬੰਦ ਹਨ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ-ਤਿਹਾਈ ਘਰੇਲੂ ਯਾਤਰੀ ਫਲਾਈਟਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਹੈ।