ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਦੇ ਪਾਰ

Sunday, Jun 28, 2020 - 04:34 PM (IST)

ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਦੇ ਪਾਰ

ਨਵੀਂ ਦਿੱਲੀ (ਵਾਰਤਾ) : ਘਰੇਲੂ ਯਾਤਰੀ ਜਹਾਜ਼ ਸੇਵਾ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 20 ਲੱਖ ਤੋਂ ਜ਼ਿਆਦਾ ਯਾਤਰੀ ਹਵਾਈ ਸਫ਼ਰ ਕਰ ਚੁੱਕੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 761 ਉਡਾਣਾਂ ਰਵਾਨਾ ਹੋਈਆਂ ਜਿਨ੍ਹਾਂ ਵਿਚ 68,394 ਯਾਤਰੀ ਆਪਣੀ ਮੰਜ਼ਲ ਤੱਕ ਪਹੁੰਚੇ।

2 ਮਹੀਨੇ ਦੇ ਅੰਤਰਾਲ ਦੇ ਬਾਅਦ ਦੇਸ਼ ਵਿਚ ਘਰੇਲੂ ਯਾਤਰੀ ਜਹਾਜ਼ ਸੇਵਾ 25 ਮਈ ਨੂੰ ਦੁਬਾਰਾ ਸ਼ੁਰੂ ਹੋਈ ਸੀ। ਸ਼ੁਰੂਆਤ ਦੇ ਬਾਅਦ ਪਹਿਲੇ 34 ਦਿਨਾਂ ਵਿਚ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਦੇ ਪਾਰ ਪਹੁੰਚ ਗਈ ਹੈ। 27 ਜੂਨ ਤੱਕ ਕੁੱਲ 22,842 ਉਡਾਣਾਂ ਵਿਚ 20,24,697 ਯਾਤਰੀ ਸਫ਼ਰ ਕਰ ਚੁੱਕੇ ਹਨ। ਸਰਕਾਰ ਨੇ ਦੁਬਾਰਾ ਯਾਤਰੀ ਉਡਾਣਾਂ ਦੀ ਇਜਾਜ਼ਤ ਦਿੰਦੇ ਸਮੇਂ ਪਿਛਲੇ ਸਾਲ ਦੇ ਸ਼ਡਿਊਲ ਦੀ ਤੁਲਣਾ ਵਿਚ 33 ਫ਼ੀਸਦੀ ਉਡਾਣਾਂ ਦੇ ਸੰਚਾਲਲ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਤੱਕ ਉਡਾਣਾਂ ਦੀ ਗਿਣਤੀ 25 ਫ਼ੀਸਦੀ ਦੇ ਆਸਪਾਸ ਹੀ ਹੈ।


author

cherry

Content Editor

Related News