ਜਾਣੋ ਲੈਫਟੀਨੈਂਟ ਜਨਰਲ ਢਿੱਲੋਂ ਨੇ ''ਕੁੱਤੇ'' ਨੂੰ ਕਿਉਂ ਕੀਤਾ ਸੈਲਿਊਟ, ਤਸਵੀਰ ਵਾਇਰਲ

Sunday, Dec 15, 2019 - 06:11 PM (IST)

ਜਾਣੋ ਲੈਫਟੀਨੈਂਟ ਜਨਰਲ ਢਿੱਲੋਂ ਨੇ ''ਕੁੱਤੇ'' ਨੂੰ ਕਿਉਂ ਕੀਤਾ ਸੈਲਿਊਟ, ਤਸਵੀਰ ਵਾਇਰਲ

ਸ਼੍ਰੀਨਗਰ— ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ. ਜੀ. ਐੱਸ. ਢਿੱਲੋਂ ਦੀ ਇਸੇ ਸਾਲ ਜੁਲਾਈ ਮਹੀਨੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ 'ਚ ਢਿੱਲੋਂ ਅਤੇ ਇਕ ਕੁੱਤਾ ਇਕ-ਦੂਜੇ ਨੂੰ ਸੈਲਿਊਟ ਕਰਦੇ ਨਜ਼ਰ ਆ ਰਹੇ ਹਨ। ਇਹ ਹੀ ਇਸ ਤਸਵੀਰ ਦੀ ਵਿਸ਼ੇਸ਼ਤਾ ਹੈ। ਸ਼ਨੀਵਾਰ ਭਾਵ ਕੱਲ ਇਸ ਤਸਵੀਰ ਨੂੰ ਟਵੀਟ ਕੀਤਾ ਗਿਆ। ਇਸ ਤਸਵੀਰ ਨੂੰ ਰੀਟਵੀਟ ਕਰਦੇ ਹੋਏ ਲੈਫਟੀਨੈਂਟ ਜਨਰਲ ਢਿੱਲੋਂ ਨੇ ਲਿਖਿਆ, ''ਇਕ ਵਾਰ ਕਈ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਨੂੰ ਸੈਲਿਊਟ।''

PunjabKesari

ਉਨ੍ਹਾਂ ਦੱਸਿਆ ਕਿ ਇਹ ਤਸਵੀਰ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਯਾਨੀ ਕਿ 1 ਜੁਲਾਈ ਦੀ ਹੈ,  ਕੈਮਰੇ 'ਚ ਇਸ ਪਲ ਨੂੰ ਕੈਦ ਕੀਤਾ ਗਿਆ ਸੀ। ਜਦੋਂ ਕੋਰ ਕਮਾਂਡਰ ਅਮਰਨਾਥ ਦੀ ਗੁਫਾ ਵਿਚ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਗੁਫਾ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਕੁੱਤਾ 'ਮੇਨਕਾ' ਆਪਣੀ ਡਿਊਟੀ 'ਤੇ ਤਾਇਨਾਤ ਸੀ। ਪਰੰਪਰਾ ਮੁਤਾਬਕ ਭਾਰਤੀ ਆਰਮੀ ਦੇ ਸਾਰੇ ਸੀਨੀਅਰ ਨੂੰ ਸੈਲਿਊਟ ਦਾ ਜਵਾਬ ਦੇਣਾ ਹੁੰਦਾ ਹੈ, ਇਸ ਲਈ ਜਨਰਲ ਢਿੱਲੋਂ ਨੇ ਵੀ ਜਵਾਬ 'ਚ ਸੈਲਿਊਟ ਕੀਤਾ।

PunjabKesari
ਇੱਥੇ ਦੱਸ ਦੇਈਏ ਕਿ ਆਰਮੀ 'ਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਟੀਮ ਨਾਲ ਕੁੱਤੇ ਵੀ ਚੱਲਦੇ ਹਨ ਅਤੇ ਅੱਤਵਾਦੀਆਂ ਤੇ ਧਮਾਕਾਖੇਜ਼ ਸਮੱਗਰੀ ਦੀ ਪਹਿਚਾਣ ਕਰਨ 'ਚ ਉਨ੍ਹਾਂ ਦੀ ਮਦਦ ਕਰਦੇ ਹਨ। ਸਾਲ 1983 'ਚ ਲੈਫਟੀਨੈਂਟ ਜਨਰਲ ਢਿੱਲੋਂ ਰਾਜਪੂਤਾਨਾ ਰਾਈਫਲਜ਼ 'ਚ ਸ਼ਾਮਲ ਹੋਏ। ਫਿਲਹਾਲ ਉਹ 15ਵੀਂ ਕੋਰ ਦੇ ਕਮਾਂਡਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਕਸ਼ਮੀਰ ਵਿਚ ਅੱਤਵਾਦੀਆਂ ਦੀ ਪਿਨ ਪੁਆਇੰਟ ਆਪਰੇਸ਼ਨ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।


author

Tanu

Content Editor

Related News