ਚਮਤਕਾਰ! ਡਾਕਟਰਾਂ ਨੇ ਸ਼ਖ਼ਸ ਨੂੰ ਲਾਏ ਔਰਤ ਦੇ ਹੱਥ, 12 ਘੰਟੇ ਚੱਲੀ ਸਰਜਰੀ

Wednesday, Mar 06, 2024 - 05:09 PM (IST)

ਚਮਤਕਾਰ! ਡਾਕਟਰਾਂ ਨੇ ਸ਼ਖ਼ਸ ਨੂੰ ਲਾਏ ਔਰਤ ਦੇ ਹੱਥ, 12 ਘੰਟੇ ਚੱਲੀ ਸਰਜਰੀ

ਨਵੀਂ ਦਿੱਲੀ- ਡਾਕਟਰਾਂ ਨੂੰ ਧਰਤੀ 'ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਇਸ ਦਾ ਜਿਊਂਦਾ ਜਾਗਦਾ ਸਬੂਤ ਨਵੀਂ ਦਿੱਲੀ ਦੇ ਗੰਗਾ ਰਾਮ ਹਸਪਤਾਲ 'ਚ ਵੇਖਣ ਨੂੰ ਮਿਲਿਆ ਹੈ। ਜਿੱਥੇ ਡਾਕਟਰਾਂ ਨੇ ਬਿਨਾਂ ਹੱਥ ਵਾਲੇ ਇਕ ਸ਼ਖ਼ਸ ਨੂੰ ਨਵੇਂ ਹੱਥ ਦੇ ਕੇ ਉਸ ਦੇ ਜੀਵਨ 'ਚ ਨਵਾਂ ਜੋਸ਼ ਭਰਿਆ ਹੈ। ਦਰਅਸਲ ਡਾਕਟਰਾਂ ਨੇ ਬ੍ਰੇਨ ਡੈੱਡ ਔਰਤ ਦੇ ਹੱਥ ਕੱਟ ਕੇ ਸ਼ਖ਼ਸ ਨੂੰ ਲਾਉਣ 'ਚ ਸਫਲਤਾ ਹਾਸਲ ਕੀਤੀ ਹੈ। ਇਹ ਵਿਅਕਤੀ ਰੇਲ ਹਾਦਸੇ 'ਚ ਆਪਣੇ ਦੋਵੇਂ ਹੱਥ ਗੁਆ ਬੈਠਾ ਸੀ।

ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ ਪਰਤ ਰਹੇ 5 ਲੋਕਾਂ ਦੀ ਭਿਆਨਕ ਹਾਦਸੇ 'ਚ ਮੌਤ

ਸਰਜਰੀ 12 ਘੰਟੇ ਤੱਕ ਚੱਲੀ

ਜਾਣਕਾਰੀ ਮੁਤਾਬਕ ਰੇਲ ਹਾਦਸੇ 'ਚ 45 ਸਾਲਾ ਸ਼ਖ਼ਸ ਦੇ ਦੋਵੇਂ ਹੱਥ ਕੱਟੇ ਗਏ ਸਨ। ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈੱਡ ਔਰਤ ਦੇ ਦੋਵੇਂ ਹੱਥ ਕੱਟ ਕੇ ਸ਼ਖ਼ਸ ਨੂੰ ਟਰਾਂਸਪਲਾਂਟ ਕਰ ਦਿੱਤੇ ਅਤੇ ਇਹ ਟਰਾਂਸਪਲਾਂਟ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਇਹ ਬ੍ਰੇਨ ਹੈਮਰੇਜ ਦੀ ਸ਼ਿਕਾਰ ਔਰਤ ਦੇ ਅੰਗ ਦਾਨ ਕਾਰਨ ਸੰਭਵ ਹੋ ਸਕਿਆ ਹੈ। ਔਰਤ ਦੀਆਂ ਅੱਖਾਂ ਵੀ ਹੋਰ ਮਰੀਜ਼ਾਂ ਨੂੰ ਲਾਈਆਂ ਜਾਣਗੀਆਂ। 12 ਘੰਟੇ ਦੀ ਲੰਬੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਨੰਗਲੋਈ ਦੇ ਸ਼ਖ਼ਸ ਦੇ ਦੋਵੇਂ ਹੱਥ ਜੋੜਨ 'ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਖੁਸ਼ੀਆਂ, ਨਵੇਂ ਵਿਆਹ ਜੋੜੇ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ

PunjabKesari


ਉੱਤਰੀ ਭਾਰਤ 'ਚ ਦੋਵਾਂ ਹੱਥਾਂ ਦਾ ਪਹਿਲਾ ਟ੍ਰਾਂਸਪਲਾਂਟ- ਗੰਗਾਰਾਮ ਹਸਪਤਾਲ

ਗੰਗਾਰਾਮ ਹਸਪਤਾਲ ਮੁਤਾਬਕ ਔਰਤ ਦੀ ਇਕ ਕਿਡਨੀ ਨੂੰ ਫੋਰਟਿਸ ਗੁੜਗਾਓਂ ਭੇਜਿਆ ਗਿਆ ਸੀ, ਜਿੱਥੇ ਇਕ ਮਰੀਜ਼ ਨੂੰ ਕਿਡਨੀ ਟਰਾਂਸਪਲਾਂਟ ਕੀਤੀ ਗਈ। ਇਸ ਤੋਂ ਇਲਾਵਾ ਔਰਤ ਦੇ ਦੋਵੇਂ ਹੱਥ, ਲੀਵਰ ਅਤੇ ਕੋਰਨੀਆ ਸਰ ਗੰਗਾਰਾਮ ਹਸਪਤਾਲ ਵਿਖੇ ਵੱਖ-ਵੱਖ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ ਹਨ। ਗੰਗਾਰਾਮ ਹਸਪਤਾਲ ਦੇ ਪ੍ਰਧਾਨ ਅਤੇ ਬੀ. ਓ. ਐਮ ਡਾ. ਅਜੇ ਸਵਰੂਪ ਨੇ ਦੱਸਿਆ ਕਿ ਬ੍ਰੇਨ ਡੈੱਡ ਔਰਤ ਦੇ ਜਿਗਰ, ਗੁਰਦੇ, ਦੋਵੇਂ ਹੱਥਾਂ ਅਤੇ ਕੋਰਨੀਆ ਦੇ ਇਹ ਟਰਾਂਸਪਲਾਂਟ ਕਰਨ ਲਈ ਮਲਟੀ-ਆਰਗਨ ਟ੍ਰਾਂਸਪਲਾਂਟ ਟੀਮ ਨੇ 12 ਘੰਟੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿਚ ਦੋਹਾਂ ਹੱਥਾਂ ਦਾ ਇਹ ਪਹਿਲਾ ਟਰਾਂਸਪਲਾਂਟ ਹੈ।

ਇਹ ਵੀ ਪੜ੍ਹੋ-  ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ

ਆਪਰੇਸ਼ਨ ਸਖ਼ਤ ਮਿਹਨਤ ਤੋਂ ਬਾਅਦ ਕੀਤਾ ਗਿਆ- ਡਾ. ਅਜੇ

ਡਾਕਟਰ ਅਜੇ ਸਵਰੂਪ ਨੇ ਦੱਸਿਆ ਕਿ ਇਹ ਸਰਜਰੀ ਉੱਤਰੀ ਭਾਰਤ 'ਚ ਆਪਣੀ ਕਿਸਮ ਦੀ ਪਹਿਲੀ ਸੀ। ਸਰਜਨਾਂ ਦੀ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਇਸ ਗੁੰਝਲਦਾਰ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਇਸ ਵਿਚ ਹੱਡੀਆਂ, ਧਮਨੀਆਂ, ਨਾੜੀਆਂ, ਮਾਸਪੇਸ਼ੀਆਂ, ਨਸਾਂ ਅਤੇ ਚਮੜੀ ਸਮੇਤ ਵੱਖ-ਵੱਖ ਅੰਗਾਂ ਨੂੰ ਨਾਜ਼ੁਕ ਢੰਗ ਨਾਲ ਜੋੜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਟਰਾਂਸਪਲਾਂਟ ਨੂੰ ਸਫ਼ਲ ਬਣਾਉਣ ਵਾਲੀ ਡਾਕਟਰਾਂ ਦੀ ਟੀਮ ਵਿਚ ਪਲਾਸਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਡਾ. ਮਹੇਸ਼ ਮੰਗਲ ਦੀ ਅਗਵਾਈ ਹੇਠ ਡਾ. ਐੱਸ. ਐੱਸ ਗੰਭੀਰ, ਡਾ. ਅਨੁਭਵ ਗੁਪਤਾ ਸ਼ਾਮਲ ਸਨ।

ਇਹ ਵੀ ਪੜ੍ਹੋ-  CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News