ਡਾਕਟਰਾਂ ਦੀ ਹੜਤਾਲ ਨੇ ਲੈ ਲਈ ਬੱਚੀ ਦੀ ਜਾਨ
Wednesday, Jan 03, 2018 - 04:45 PM (IST)

ਕਰਨਾਲ— ਨੈਸ਼ਨਲ ਹਾਈਵੇਅ ਕਾਊਂਸਿਲ ਐਕਟ ਦੇ ਵਿਰੋਧ 'ਚ ਨਿੱਜੀ ਡਾਕਟਰਾਂ ਦੀ ਹੜਤਾਲ ਅਤੇ ਬਦਹਾਲ ਸਰਕਾਰ ਮੈਡੀਕਲ ਕਾਲਜ ਦੇ ਹਾਲਾਤਾਂ ਨੇ ਇਕ ਨਵਜਾਤ ਬੱਚੀ ਦੀ ਜਾਨ ਲੈ ਗਈ। ਜਨਮ ਤੋਂ ਮੌਤ ਤੱਕ ਦੇ ਕਰੀਬ 10 ਘੰਟੇ ਦੇ ਸਫਰ 'ਚ ਬੱਚੀ ਨੂੰ ਚਾਰ ਹਸਪਤਾਲ ਦੇਖਣੇ ਪਏ। ਪਾਨੀਪਤ ਦੇ ਦੋ ਨਿੱਜੀ ਹਸਪਤਾਲਾਂ ਨੇ ਇਲਾਜ ਦੇ ਨਾਮ 'ਤੇ ਕੇਵਲ ਬੱਚੀ ਨੂੰ ਰੈਫਰ ਕੀਤਾ। ਸਮੇਂ 'ਤੇ ਇਲਾਜ ਨਾ ਮਿਲਣ ਨਾਲ ਸ਼ਾਮ 4 ਵਜੇ ਬੱਚੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਾਨੀਪਤ ਦੇ ਪਿੰਡ ਬਬੈਲ ਵਾਸੀ ਬਾਈਕ ਮਕੈਨਿਕ ਵਿਜੈ ਕੁਮਾਰ ਨੇ ਆਪਣੀ ਪਤਨੀ ਗੁੱਡੀ ਨੂੰ ਪੀੜਾ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਜਿੱਥੇ ਔਰਤ ਨੇ ਸਵੇਰੇ 6.30 ਵਜੇ ਇਕ ਬੱਚੀ ਨੂੰ ਜਨਮ ਦਿੱਤਾ। ਸਾਹ ਲੈਣ 'ਚ ਤਕਲੀਫ ਹੋਣ ਕਾਰਨ ਬੱਚੀ ਨੂੰ ਇਸ ਹਸਪਤਾਲ ਤੋਂ ਪਾਨੀਪਤ ਹੀ ਡਾ.ਹਵਾ ਸਿੰਘ ਹਸਪਤਾਲ ਰੈਫਰ ਕੀਤਾ ਗਿਆ। ਬੱਚੀ ਨੂੰ ਕਰੀਬ 3 ਘੰਟੇ ਤੱਕ ਇਲਾਜ ਦਿੱਤਾ ਗਿਆ। ਤਕਲੀਫ ਜ਼ਿਆਦ ਹੋਣ 'ਤੇ ਬੱਚੀ ਨੂੰ ਇੱਥੋਂ ਤੋਂ ਰੈਫਰ ਕਰ ਦਿੱਤਾ ਗਿਆ।
ਡਾਕਟਰਾਂ ਨੇ ਬੱਚੀ ਨੂੰ ਪਾਨੀਪਤ ਦੇ ਹੀ ਇਕ ਨਿੱਜੀ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਪਰ ਪਰਿਵਾਰਕ ਮਂੈਬਰ ਬੱਚੀ ਨੂੰ ਲੈ ਕੇ ਦੁਪਹਿਰ 12.30 ਵਜੇ ਕਲਪਨਾ ਚਾਵਲਾ ਮੈਡੀਕਲ ਕਾਲਜ ਲੈ ਆਏ। ਜਿੱਥੇ ਵੈਂਟੀਲੇਟਰ ਨਾ ਹੋਣ ਦੀ ਗੱਲ ਕਹਿ ਕੇ ਬੱਚੀ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਚੰਡੀਗੜ੍ਹ ਲਈ ਨਿਕਲ ਪਏ। ਸ਼ਾਮ 4 ਵਜੇ ਤੱਕ ਬੱਚੀ ਨੂੰ ਪੀ.ਜੀ.ਆਈ ਭਰਤੀ ਕੀਤਾ ਗਿਆ ਪਰ ਬੱਚੀ ਉਦੋਂ ਤੱਕ ਜ਼ਿੰਦਗੀ ਦੀ ਜੰਗ ਹਾਰ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।