ਆਈ.ਐੱਸ. ਹਮਾਇਤੀਆਂ ਨੂੰ ਪੈਸੇ ਮੁਹੱਈਆ ਕਰਵਾਉਣ ਵਾਲਾ ਡਾਕਟਰ ਹਿਰਾਸਤ ''ਚ
Wednesday, Mar 06, 2019 - 01:41 AM (IST)

ਔਰੰਗਾਬਾਦ– ਪੁਲਸ ਨੇ ਆਈ.ਐੱਸ. ਦੇ ਹਮਾਇਤੀਆਂ ਨੂੰ ਕਥਿਤ ਤੌਰ 'ਤੇ ਪੈਸੇ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਵਿਚ ਇਕ ਡਾਕਟਰ ਨੂੰ ਹਿਰਾਸਤ ਵਿਚ ਲਿਆ ਹੈ। ਉਸਨੂੰ ਇਸ ਸਾਲ ਜਨਵਰੀ ਵਿਚ ਏ. ਟੀ. ਐੱਸ. ਨੇ ਗ੍ਰਿਫਤਾਰ ਕੀਤਾ ਸੀ। ਇਥੋਂ ਲਗਭਗ 26 ਕਿਲੋਮੀਟਰ ਦੂਰ ਖੁਲਦਾਬਾਦ ਵਿਚ ਤੜਕੇ ਡਾਕਟਰ ਨੂੰ ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ ਪੁਲਸ ਨੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ।
ਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਰੋਕੂ ਦਸਤੇ (ਏ. ਟੀ. ਐੱਸ.) ਨੇ ਅੱਤਵਾਦੀ ਸੰਗਠਨ ਆਈ. ਐੱਸ. ਨਾਲ ਕਥਿਤ ਸਬੰਧਾਂ ਨੂੰ ਲੈ ਕੇ ਠਾਣੇ ਅਤੇ ਔਰੰਗਾਬਾਦ ਵਿਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਕ ਲੜਕੇ ਨੂੰ ਵੀ ਹਿਰਾਸਤ ਵਿਚ ਲਿਆ ਸੀ।