ਅਜ਼ਬ-ਗਜ਼ਬ : ਮਰੀਜ਼ ਦੇ ਢਿੱਡ ''ਚੋਂ ਡਾਕਟਰ ਨੇ ਕੱਢੇ ਸਟੀਲ ਦੇ 63 ਚਮਚੇ
Wednesday, Sep 28, 2022 - 11:16 AM (IST)
ਮੁਜ਼ੱਫਰਨਗਰ (ਕੌਸ਼ਿਕ)- ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਨਿੱਜੀ ਹਸਪਤਾਲ ’ਚ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇ ਢਿੱਡ ’ਚੋਂ 1-2 ਨਹੀਂ, ਸਗੋਂ ਇਕ ਤੋਂ ਬਾਅਦ ਇਕ ਸਟੀਲ ਦੇ 63 ਚਮਚੇ ਕੱਢੇ। ਮਰੀਜ਼ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪਿੰਡ ਬੋਪੜਾ ਨਿਵਾਸੀ ਵਿਜੇ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੂੰ ਸ਼ਾਮਲੀ ਦੇ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ। ਇਕ ਮਹੀਨਾ ਉੱਥੇ ਰਹਿਣ ਤੋਂ ਬਾਅਦ ਵਿਜੇ ਦੀ ਸਿਹਤ ਵਿਗੜ ਗਈ, ਇਸ ਲਈ ਉਸ ਨੂੰ ਮੁਜ਼ੱਫਰਨਗਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤਾਂ ਉਸ ਦੇ ਢਿੱਡ ’ਚੋਂ ਸਟੀਲ ਦੇ ਵੱਡੀ ਗਿਣਤੀ ’ਚ ਚਮਚੇ ਕੱਢੇ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਲਖੀਮਪੁਰ ਖੀਰੀ 'ਚ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ
ਵਿਜੇ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਨੇ ਉਸ ਨੂੰ ਜ਼ਬਰਦਸਤੀ ਚਮਚਾ ਨਿਗਲਣ ਲਈ ਮਜ਼ਬੂਰ ਕੀਤਾ। ਆਪਰੇਸ਼ਨ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਉਸ ਲਈ ਸਭ ਤੋਂ ਜ਼ਰੂਰੀ ਮਰੀਜ਼ ਦੀ ਜਾਨ ਬਚਾਉਣੀ ਹੈ, ਇਸ ਲਈ ਜਦੋਂ ਤੱਕ ਮਰੀਜ਼ ਨਾਰਮਲ ਨਹੀਂ ਹੋ ਜਾਂਦਾ, ਉਹ ਇਸ ਮਾਮਲੇ ’ਚ ਮੀਡੀਆ ਦੇ ਸਾਹਮਣੇ ਨਹੀਂ ਆਉਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ