ਡਾਕਟਰਾਂ ਨੇ ਆਪਰੇਸ਼ਨ ਕਰ ਕੇ ਪੇਟ ''ਚੋਂ ਚਾਕੂ ਤੇ ਨੇਲ ਕਟਰ ਸਮੇਤ 452 ਵਸਤਾਂ ਕੱਢੀਆਂ

Tuesday, Aug 13, 2019 - 05:40 PM (IST)

ਡਾਕਟਰਾਂ ਨੇ ਆਪਰੇਸ਼ਨ ਕਰ ਕੇ ਪੇਟ ''ਚੋਂ ਚਾਕੂ ਤੇ ਨੇਲ ਕਟਰ ਸਮੇਤ 452 ਵਸਤਾਂ ਕੱਢੀਆਂ

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਇਕ ਵਿਅਕਤੀ ਦੇ ਪੇਟ 'ਚੋਂ ਲੋਹੇ ਦੇ ਨਟ ਬੋਲਟ, ਚਾਕੂ, ਨੇਲ ਕਟਰ ਸਮੇਤ ਲਗਭਗ 5 ਕਿਲੋਗ੍ਰਾਮ ਧਾਤੂ ਦਾ ਸਾਮਾਨ ਕੱਢਿਆ ਹੈ। ਹਸਪਤਾਲ ਦੇ ਸੁਪਰਡੈਂਟ ਐੱਮ.ਐੱਮ. ਪ੍ਰਭਾਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਨਸਿਕ ਰੂਪ ਨਾਲ ਬੀਮਾਰ 28 ਸਾਲਾ ਇਸ ਨੌਜਵਾਨ ਨੂੰ ਸਾਹ ਲੈਣ 'ਚ ਤਕਲੀਫ ਤੋਂ ਬਾਅਦ 4 ਦਿਨ ਪਹਿਲਾਂ ਮਾਨਸਿਕ ਹਸਪਤਾਲ ਭੇਜਿਆ ਗਿਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਸਾਹ ਨਲੀ 'ਚੋਂ ਪਹਿਲਾਂ ਧਾਤੂ ਦਾ ਇਕ ਸਾਮਾਨ ਕੱਢਿਆ। 

ਬਾਅਦ 'ਚ ਉਸ ਨੇ ਪੇਟ ਦਰਦ ਦੀ ਸ਼ਿਕਾਇਤ ਸ਼ੁਰੂ ਕਰ ਦਿੱਤੀ ਤਾਂ ਆਪਰੇਸ਼ਨ ਕਰ ਕੇ ਉਸ ਦੇ ਪੇਟ 'ਚੋਂ ਧਾਤੂ ਦੀਆਂ 452 ਵਸਤੂਆਂ ਕੱਢੀਆਂ ਗਈਆਂ ਹਨ, ਜਿਨ੍ਹਾਂ 'ਚ ਚਾਕੂ, ਨੇਲ ਕਟਰ ਅਤੇ ਨਟ ਬੋਲਟ ਸ਼ਾਮਲ ਹਨ। ਇਨ੍ਹਾਂ ਵਸਤੂਆਂ ਦਾ ਭਾਰ ਕੁੱਲ ਮਿਲਾ ਕੇ ਲਗਭਗ 5 ਕਿਲੋ ਸੀ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਚੀਜ਼ਾਂ ਨੂੰ ਖਾਣ ਅਤੇ ਨਿਗਲਣ ਦੀ ਆਦਤ ਇਕ ਵਿਸ਼ੇਸ਼ ਤਰ੍ਹਾਂ ਦੀ ਮਾਨਸਿਕ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਹੁੰਦੀ ਹੈ। ਉਹ ਭਵਿੱਖ 'ਚ ਫਿਰ ਅਜਿਹੀ ਚੀਜ਼ਾਂ ਨਾ ਖਾਣ, ਇਸ ਲਈ ਮਾਨਸਿਕ ਇਲਾਜ ਜ਼ਰੂਰੀ ਹੈ।


author

DIsha

Content Editor

Related News