ਨਿਰੀਖਣ ਕਰਨ ਗਏ DM ਦੇ ਬੂਟ ''ਤੇ ਲੱਗੀ ਮਿੱਟੀ ਤਾਂ ਮਜ਼ਦੂਰ ਤੋਂ ਸਾਫ ਕਰਵਾਇਆ ''ਬੂਟ''

06/20/2019 11:30:05 AM

ਅਮੇਠੀ— ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ਵਿਚ ਜ਼ਿਲਾ ਮੈਜਿਸਟ੍ਰੇਟ (ਡੀ. ਐੱਮ.) 'ਤੇ ਆਪਣਾ ਬੂਟ ਸਾਫ ਕਰਾਉਣ ਦਾ ਦੋਸ਼ ਲੱਗਾ ਹੈ। ਦਰਅਸਲ ਡੀ. ਐੱਮ. ਰਾਮ ਮਨੋਹਰ ਮਿਸ਼ਰ ਨਵਾਦਾ ਵਿਚ ਗਊ ਰੱਖਿਆ ਕੇਂਦਰ ਦਾ ਨਿਰੀਖਣ ਕਰਨ ਗਏ ਸਨ। ਰਾਮ ਮਨੋਹਰ ਮਿਸ਼ਰਾ ਨਾਲ ਉਨ੍ਹਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੇ ਕਾਲੇ ਰੰਗ ਦੇ ਚਮਚਮਾਉਂਦੇ ਬੂਟਾਂ 'ਤੇ ਮਿੱਟੀ ਲੱਗ ਗਈ ਤਾਂ ਉਨ੍ਹਾਂ ਨੇ ਕੇਂਦਰ 'ਚ ਤਾਇਨਾਤ ਕਰਮਚਾਰੀ ਨੂੰ ਇਸ਼ਾਰਾ ਕਰ ਕੇ ਬੁਲਾਇਆ, ਜੋ ਆਪਣੇ ਨਾਲ ਇਕ ਮਜ਼ਦੂਰ ਲੈ ਕੇ ਆਇਆ ਤੇ ਉਸ ਨੂੰ ਬੂਟ ਸਾਫ ਕਰਨ ਨੂੰ ਕਿਹਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਿਆ ਹੈ।

ਹਾਲਾਂਕਿ ਡੀ. ਐੱਮ. ਦਾ ਕਹਿਣਾ ਹੈ ਕਿ ਉਹ ਨਿਰੀਖਣ ਲਈ ਗਏ ਸਨ ਅਤੇ ਅਚਾਨਕ ਕਰਮਚਾਰੀ ਉਨ੍ਹਾਂ ਦੇ ਪੈਰ ਛੂਹਣ ਆ ਗਏ। ਕਰਮਚਾਰੀ ਉਨ੍ਹਾਂ ਦੇ ਪੈਰ ਛੂਹ ਰਿਹਾ ਸੀ, ਨਾ ਕਿ ਬੂਟ ਸਾਫ ਕਰ ਰਿਹਾ ਸੀ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਕਰਮਚਾਰੀ ਦੌੜ ਕੇ ਉਨ੍ਹਾਂ ਕੋਲ ਆਇਆ ਅਤੇ ਆਪਣੇ ਨਾਲ ਮੌਜੂਦ ਮਜ਼ਦੂਰ ਪੈਰਾਂ 'ਚ ਝੁੱਕ ਕੇ ਡੀ. ਐੱਮ. ਦੇ ਬੂਟ ਸਾਫ ਕਰਨ ਲੱਗਾ। ਮਜ਼ਦੂਰ ਇਕ ਕੱਪੜੇ ਨਾਲ ਡੀ. ਐੱਮ. ਦੇ ਬੂਟਾਂ 'ਤੇ ਲੱਗੀ ਮਿੱਟੀ ਸਾਫ ਕਰਨ ਲੱਗਾ। ਓਧਰ ਰਾਮ ਮਨੋਹਰ ਮਿਸ਼ਰਾ ਨੇ ਕਿਹਾ ਕਿ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਦੋਂ ਦੋ ਕਰਮਚਾਰੀ ਅਚਾਨਕ ਉਨ੍ਹਾਂ ਦੇ ਪੈਰ ਛੂਹਣ ਲੱਗੇ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਜਦੋਂ ਉਹ ਪੈਰ ਛੂਹਣ ਲੱਗਾ ਤਾਂ ਉਨ੍ਹਾਂ ਨੇ ਇਨਕਾਰ ਕੀਤਾ।


Tanu

Content Editor

Related News