ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ
Friday, Nov 13, 2020 - 10:03 AM (IST)
ਪੰਚਕੂਲਾ- ਹਰਿਆਣਾ ਦੇ ਪੰਚਕੂਲਾ 'ਚ ਰਹਿਣ ਵਾਲੀ ਇਕ ਕੁੜੀ ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ ਵੇਚ ਕੇ ਲੋਕਾਂ 'ਚ ਜਾਗਰੂਕਤਾ ਫੈਲਾ ਰਹੀ ਹੈ। ਉਸ ਨੇ ਪੌਦਿਆਂ ਦੇ ਬੀਜਾਂ ਤੋਂ ਪਟਾਕੇ ਬਣਾਏ ਹਨ, ਜੋ ਕਾਫ਼ੀ ਵੱਖਰੇ ਹਨ। ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤਨਿਕਾ ਬੰਸਲ ਨੇ ਇਕ ਵੱਖ ਤਰ੍ਹਾਂ ਦੇ ਪਟਾਕੇ ਬਣਾਏ ਹਨ। ਤਨਿਕਾ ਨੂੰ ਦਰੱਖਤਾਂ ਨਾਲ ਬਹੁਤ ਪਿਆਰ ਹੈ ਅਤੇ ਉਸ ਨੇ ਸੋਚਿਆ ਕਿ ਇਹ ਅਨੋਖੇ ਬੀਜ ਬੰਬ ਪੌਦਿਆਂ 'ਚ ਬਦਲ ਜਾਣਗੇ।
ਇਹ ਵੀ ਪੜ੍ਹੋ : ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ 'ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ
ਤਨਿਕਾ ਬੰਸਲ ਨੇ ਬੰਬ ਨੂੰ ਤਿਆਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਬੀਜਾਂ ਨੂੰ ਇਕੱਠਾ ਕੀਤਾ। ਉਸ ਨੇ ਵੱਖ-ਵੱਖ ਤਰ੍ਹਾਂ ਦੇ ਬੀਜਾਂ ਦੀ ਵਰਤੋਂ ਕੀਤੀ, ਜਿਵੇਂ ਫੁੱਲ ਅਤੇ ਸਬਜ਼ੀਆਂ ਦੇ ਬੀਜ, ਜੋ ਆਮ ਬੀਜਾਂ ਦੀ ਤਰ੍ਹਾਂ ਲਗਾਏ ਜਾ ਸਕਦੇ ਹਨ। ਤਨਿਕਾ ਨੇ ਮਿੱਟੀ ਦੇ ਦੀਵਿਆਂ 'ਚ ਵੀ ਬੀਜ ਪਾਇਆ ਤਾਂ ਕਿ ਲੋਕ ਇਹ ਦੀਵੇ ਮਿੱਟੀ 'ਚ ਪਾਉਣ ਅਤੇ ਇਹ ਪੌਦੇ 'ਚ ਵਿਕਸਿਤ ਹੋ ਜਾਵੇ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਤਨਿਕਾ ਨੇ ਕਿਹਾ,''ਇਹ ਲੋਕਾਂ ਨੂੰ ਵਾਤਾਵਰਣ ਅਤੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕਰਨ ਲਈ ਇਕ ਛੋਟਾ ਜਿਹਾ ਕਦਮ ਹੈ।''
ਇਹ ਵੀ ਪੜ੍ਹੋ : ਪਿਆਰ ਦੇ ਬਹਾਨੇ ਪ੍ਰੇਮੀ ਵਲੋਂ ਜਬਰ ਜ਼ਿਨਾਹ, ਫਿਰ ਤਸਵੀਰਾਂ ਵਾਇਰਲ ਕਰ ਦੋਸਤਾਂ ਤੋਂ ਕਰਾਇਆ ਗੈਂਗਰੇਪ