ਅਮਰੀਕਾ ਦੇ ਇਸ ਏਅਰਪੋਰਟ 'ਤੇ ਪਹਿਲੀ ਵਾਰ ਮਨਾਈ ਗਈ 'ਦੀਵਾਲੀ', ਦੇਖੋ ਤਸਵੀਰਾਂ
Monday, Oct 28, 2019 - 10:59 PM (IST)

ਵਾਸ਼ਿੰਗਟਨ - ਵਾਸ਼ਿੰਗਟਨ ਦੇ ਵ੍ਹਾਈਟ ਹਾਊਸ 'ਚ ਤਾਂ ਬੀਤੇ ਸਾਲਾਂ ਤੋਂ ਦੀਵਾਲੀ ਦਾ ਤਿਓਹਾਰ ਮਨਾਇਆ ਜਾਂਦਾ ਰਿਹਾ ਹੈ ਪਰ ਇਹ ਪਹਿਲਾ ਹੀ ਮੌਕਾ ਸੀ ਜਦ ਵਾਸ਼ਿੰਗਟਨ ਦੇ ਏਅਰਪੋਰਟ 'ਤੇ ਦੀਵਾਲੀ ਮਨਾਈ ਗਈ। ਵਾਸ਼ਿੰਗਟਨ ਦਾ ਡੈਲਸ ਇੰਟਰਨੈਸ਼ਨਲ ਏਅਰਪੋਰਟ (ਆਈ. ਏ. ਡੀ.) ਇਸ ਵਾਰ ਦੀਵਾਲੀ ਦਾ ਗਵਾਹ ਬਣਿਆ। ਇਸ ਮੌਕੇ 'ਤੇ ਇਥੇ ਭਾਰਤੀ ਡਾਂਸ ਕਲਾ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਏਅਰਪੋਰਟ ਅਥਾਰਟੀ ਵੱਲੋਂ ਫ੍ਰੀ 'ਚ ਮਹਿੰਦੀ ਲਾਉਣ ਦਾ ਆਫਰ ਦਿੱਤਾ ਗਿਆ। ਜਿਸ ਦਾ ਜ਼ਿਕਰ ਏਅਰਪੋਰਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੀਤਾ।
ਮਹਾਨਗਰ ਵਾਸ਼ਿੰਗਟਨ ਏਅਰਪੋਰਟਸ ਅਥਾਰਟੀ ਦੀ ਮਾਰਕਟਿੰਗ ਐਸੋਸੀਏਟ ਅਤੇ ਆਯੋਜਕ ਆਕਾਂਸ਼ਾ ਸ਼ਰਮਾ ਨੇ ਦੱਸਿਆ ਕਿ ਇਸ ਖੇਤਰ 'ਚ ਅਤੇ ਆਈ. ਏ. ਡੀ. ਦੋਹਾਂ 'ਚ ਆਪਣੀ ਤਰ੍ਹਾਂ ਦਾ ਪਹਿਲਾ ਆਯੋਜਨ ਹੈ। ਆਮ ਤੌਰ 'ਤੇ ਡੈਲਸ ਏਅਰਪੋਰਟ ਜਾਂ ਸਿਰਫ ਡੈਲਸ ਅਤੇ ਰੋਨਾਲਡ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਦੇ ਰੂਪ 'ਚ ਮੰਨਿਆ ਜਾਂਦਾ ਹੈ। ਸ਼ਰਮਾ ਨੇ ਆਖਿਆ ਕਿ ਅਸੀਂ ਅਮੀਰ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ। ਸਾਡੇ ਕੋਲ ਭਾਰਤੀ ਅਤੇ ਏਸ਼ੀਆਈ ਮੂਲ ਦੇ ਬਹੁਤ ਸਾਰੇ ਯਾਤਰੀ ਹਨ ਜੋ ਸਾਡੇ ਹਵਾਈ ਅੱਡੇ ਤੋਂ ਯਾਤਰਾ ਕਰਦੇ ਹਨ ਅਤੇ ਜੋ ਦੀਨਾਲੀ ਮਨਾਉਂਦੇ ਹਨ। ਸਾਡੇ ਟੀਚਾ ਵੱਡੇ ਪੈਮਾਨੇ 'ਤੇ ਪ੍ਰੋਗਰਾਮ ਦਾ ਆਯੋਜਨ ਕਰਨਾ ਹੈ।
ਦੁਨੀਆ ਦਾ ਇਕ ਐਂਟਰੀ ਗੇਟ, ਡੈਲਸ ਹਵਾਈ ਅੱਡਾ ਇਕ ਸਾਲ 'ਚ 24 ਮਿਲੀਅਨ ਤੋਂ ਜ਼ਿਆਦਾ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਦਾ ਹੈ। ਇਹ ਫੇਅਰਫੈਕਸ ਅਤੇ ਲਾਓਡਾਊਨ ਕਾਊਂਟੀਆਂ 'ਚ ਸਥਿਤ ਹੈ, ਜੋ ਵਾਸ਼ਿੰਗਟਨ ਡੀ. ਸੀ. ਦੇ ਕੁਝ 26 ਮੀਲ ਪੱਛਮ 'ਚ ਸਥਿਤ ਹੈ। ਇਸ ਦੌਰਾਨ ਭਾਰਤੀ ਸੰਸਕ੍ਰਿਤੀ ਦੀ ਝਲਕ ਪੇਸ਼ ਕੀਤੀ ਗਈ ਅਤੇ ਦੀਵੇ ਬਾਲੇ ਗਏ। ਇਸ ਆਯੋਜਨ ਨੂੰ ਦੇਖ ਕੇ ਇਥੇ ਮੌਜੂਦ ਹੋਰ ਸਾਰੇ ਯਾਤਰੀ ਹੈਰਾਨ ਸੀ। ਹਾਲਾਂਕਿ ਉਨ੍ਹਾਂ ਨੂੰ ਵੀ ਇਸ ਪ੍ਰੋਗਰਾਮ ਦਾ ਆਨੰਦਾ ਚੁੱਕਦੇ ਦੇਖਿਆ ਗਿਆ। ਆਯੋਜਨ 'ਚ ਯਾਤਰੀਆਂ ਨੂੰ ਉਨ੍ਹਾਂ ਖਾਣ-ਪੀਣ ਚੀਜ਼ਾਂ ਵੰਡੀਆਂ ਗਈਆਂ, ਜਿਨ੍ਹਾਂ 'ਤੇ ਹੈਪੀ ਦੀਵਾਲੀ ਲਿੱਖਿਆ ਸੀ।