ਬਿਹਾਰ 'ਚ ਨਿਤੀਸ਼ ਸਰਕਾਰ; ਮੰਤਰੀਆਂ ਦੇ ਵਿਭਾਗਾਂ ਦੀ ਹੋਈ ਵੰਡ, ਜਾਣੋ ਕਿਸ ਨੂੰ ਮਿਲਿਆ ਕਿਹੜਾ ਮਹਿਕਮਾ

Tuesday, Nov 17, 2020 - 04:09 PM (IST)

ਬਿਹਾਰ 'ਚ ਨਿਤੀਸ਼ ਸਰਕਾਰ; ਮੰਤਰੀਆਂ ਦੇ ਵਿਭਾਗਾਂ ਦੀ ਹੋਈ ਵੰਡ, ਜਾਣੋ ਕਿਸ ਨੂੰ ਮਿਲਿਆ ਕਿਹੜਾ ਮਹਿਕਮਾ

ਪਟਨਾ— ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਅਗਵਾਈ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਦੀ ਸਰਕਾਰ ਬਣ ਗਈ ਹੈ। ਕੱਲ੍ਹ ਨਿਤੀਸ਼ ਨੇ ਰਾਜਨੀਤੀ 'ਚ ਨਵਾਂ ਇਤਿਹਾਸ ਰਚਦੇ ਹੋਏ 7ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਨਿਤੀਸ਼ ਨਾਲ 14 ਮੰਤਰੀਆਂ ਨੇ ਵੀ ਸਹੁੰ ਚੁੱਕੀ। ਅੱਜ ਯਾਨੀ ਕਿ ਮੰਗਲਵਾਰ ਨੂੰ ਨਵੀਂ ਸਰਕਾਰ ਦੇ ਕੈਬਨਿਟ ਦੀ ਪਹਿਲੀ ਬੈਠਕ ਹੋਈ, ਜਿਸ 'ਚ ਮੰਤਰੀਆਂ ਦੇ ਮਹਿਕਮੇ ਦੀ ਵੰਡ ਕਰ ਦਿੱਤੀ ਗਈ। 

ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਮੰਤਰਾਲਾ—

ਨਿਤੀਸ਼ ਕੁਮਾਰ— ਗ੍ਰਹਿ, ਵਿਜੀਲੈਂਸ, ਆਮ ਪ੍ਰਸ਼ਾਸਨ
ਮੰਗਲ ਪਾਂਡੇ—ਸਿਹਤ ਮੰਤਰਾਲਾ ਅਤੇ ਸੜਕ ਅਤੇ ਆਵਾਜਾਈ ਮੰਤਰਾਲਾ
ਜੀਵੇਸ਼ ਮਿਸ਼ਰਾ— ਸੈਰ-ਸਪਾਟਾ, ਕਿਰਤ ਅਤੇ ਖਾਣਾਂ
ਅਸ਼ੋਕ ਚੌਧਰੀ— ਬਿਲਡਿੰਗ ਨਿਰਮਾਣ ਅਤੇ ਘੱਟ ਗਿਣਤੀ ਭਲਾਈ ਮੰਤਰਾਲਾ
ਮੇਵਾਲਾਲ ਚੌਧਰੀ— ਸਿੱਖਿਆ ਮੰਤਰੀ 
ਵਿਜੇ ਕੁਮਾਰ ਚੌਧਰੀ— ਪੇਂਡੂ ਵਿਕਾਸ, ਪੇਂਡੂ ਕਾਰਜ, ਜਲ ਸਰੋਤ, ਪੀਆਰਡੀ, ਸੰਸਦੀ ਮਾਮਲੇ
ਸੰਤੋਸ਼ ਮਾਂਝੀ— ਛੋਟਾ ਸਿੰਜਾਈ ਵਿਭਾਗ
ਤਾਰਕਿਸ਼ੋਰ ਪ੍ਰਸਾਦ— ਸੁਸ਼ੀਲ ਮੋਦੀ ਜਿਨ੍ਹਾਂ ਵਿਭਾਗਾਂ ਵੱਲ ਦੇਖ ਰਹੇ ਸਨ ਉਹ ਸਾਰੇ ਵਿੱਤ, ਵਣਜ ਅਤੇ ਹੋਰ ਵੱਡੇ ਮੰਤਰਾਲੇ ਸਨ।
ਸ਼ੀਲਾ ਕੁਮਾਰੀ— ਟਰਾਂਸਪੋਰਟ ਵਿਭਾਗ
ਰੇਨੂੰ ਦੇਵੀ— ਪੰਚਾਇਤੀ ਰਾਜ, ਓ ਬੀ ਸੀ, ਈ ਬੀ ਸੀ ਅਤੇ ਉਦਯੋਗ
ਰਾਮਪਰੀਤ ਪਾਸਵਾਨ— ਪੀ.ਐੱਚ.ਈ.ਡੀ.
ਅਮਰੇਂਦਰ ਪ੍ਰਤਾਪ ਸਿੰਘ— ਖੇਤੀਬਾੜੀ, ਸਹਿਕਾਰਤਾ ਅਤੇ ਗੰਨਾ ਉਦਯੋਗ
ਬਿਜੇਂਦਰ ਪ੍ਰਸਾਦ ਯਾਦਵ— ਊਰਜਾ, ਭੋਜਨ, ਯੋਜਨਾਬੰਦੀ, ਆਬਕਾਰੀ
ਮੁਕੇਸ਼ ਸਾਹਨੀ— ਪਸ਼ੂ ਪਾਲਣ
ਰਾਮ ਸੁੰਦਰ ਰਾਏ— ਮਾਲ ਅਤੇ ਭੂਮੀ ਸੁਧਾਰ

17ਵੀਂ ਬਿਹਾਰ ਵਿਧਾਨ ਸਭਾ ਲਈ ਨਿਤੀਸ਼ ਕੁਮਾਰ ਦੀ ਅਗਵਾਈ 'ਚ ਐੱਨ. ਡੀ. ਏ. ਦੀ ਸਰਕਾਰ ਦੀ ਪਹਿਲੀ ਕੈਬਨਿਟ ਦੀ ਬੈਠਕ ਅੱਜ ਸੰੰਪੰਨ ਹੋਈ। ਇਸ ਬੈਠਕ 'ਚ ਦੋ ਕੰਮਾਂ 'ਤੇ ਮੋਹਰ ਲੱਗੀ ਹੈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 23 ਨਵੰਬਰ ਤੋਂ 27 ਨਵੰਬਰ ਤੱਕ ਬੁਲਾਉਣ ਦੀ ਸਹਿਮਤੀ ਬਣੀ ਹੈ ਤਾਂ ਉੱਥੇ ਹੀ ਰਾਜਪਾਲ ਦੇ ਭਾਸ਼ਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਅਧਿਕਾਰਤ ਕੀਤਾ ਗਿਆ ਹੈ। 26 ਨਵੰਬਰ ਤੋਂ ਵਿਧਾਨ ਪਰੀਸ਼ਦ ਦੀ ਕਾਰਵਾਈ ਸ਼ੁਰੂ ਹੋਵੇਗੀ ਅਤੇ 26 ਨਵੰਬਰ ਨੂੰ ਹੀ ਰਾਜਪਾਲ ਦਾ ਭਾਸ਼ਣ ਹੋਵੇਗਾ।

ਇਹ ਵੀ ਪੜ੍ਹੋ: ਨਿਤੀਸ਼ ਕੁਮਾਰ ਨੇ ਬਣਾਇਆ ਰਿਕਾਰਡ, 7ਵੀਂ ਵਾਰ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ

ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਵਿਚ ਐੱਨ. ਡੀ. ਏ. ਨੂੰ 125 ਸੀਟਾਂ ਮਿਲੀਆਂ ਹਨ, ਜਿਸ ਵਿਚ ਨਿਤੀਸ਼ ਕੁਮਾਰ ਦੀ ਜਦਯੂ ਨੂੰ 43 ਜਦਕਿ ਭਾਜਪਾ ਨੂੰ 74 ਸੀਟਾਂ ਹਾਸਲ ਹੋਈਆਂ। ਨਿਤੀਸ਼ ਕੁਮਾਰ ਨਾਲ ਭਾਜਪਾ ਦੇ 7 ਮੰਤਰੀਆਂ, ਜਦਯੂ ਦੇ 5 ਮੰਤਰੀਆਂ ਅਤੇ 'ਹਮ' ਪਾਰਟੀ ਤੇ ਵੀ. ਆਈ. ਪੀ. ਪਾਰਟੀ ਤੋਂ ਇਕ-ਇਕ ਮੰਤਰੀ ਨੇ ਸਹੁੰ ਚੁੱਕੀ।


author

Tanu

Content Editor

Related News