ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਵਾਇਰਲ, ਜ਼ਿਲ੍ਹਾ ਹਸਪਤਾਲ ''ਚ ਬੱਚੀ ਦੀ ਲਾਸ਼ ਨੂੰ ਨੋਚਦਾ ਦਿਖਾਈ ਦਿੱਤਾ ਕੁੱਤਾ

Friday, Nov 27, 2020 - 12:59 PM (IST)

ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਵਾਇਰਲ, ਜ਼ਿਲ੍ਹਾ ਹਸਪਤਾਲ ''ਚ ਬੱਚੀ ਦੀ ਲਾਸ਼ ਨੂੰ ਨੋਚਦਾ ਦਿਖਾਈ ਦਿੱਤਾ ਕੁੱਤਾ

ਲਖਨਊ: ਉਤਰ ਪ੍ਰਦੇਸ਼ ਦੇ ਸੰਭਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਟ੍ਰੇਚਰ 'ਤੇ ਰੱਖੀ ਬੱਚੀ ਦੀ ਲਾਸ਼ ਨੂੰ ਕੁੱਤਾ ਨੋਚ-ਨੋਚ ਕੇ ਖਾਂਦਾ ਦਿਖਾਈ ਦੇ ਰਿਹਾ ਹੈ ਅਤੇ ਲੋਕ ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ 'ਤੇ ਸਵਾਲ ਖੜ੍ਹਾ ਕਰ ਰਹੇ ਹਨ। ਉਧਰ ਯੂ.ਪੀ 'ਚ ਪ੍ਰਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ ਦੇ ਅਧਿਕਾਰਿਤ ਦੇ ਟਵੀਟ ਪੇਜ਼ 'ਤੇ ਵੀ ਇਹ ਵੀਡੀਓ ਪਾਈ ਹੈ ਅਤੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਜਾਹਿਰ ਕੀਤੀ ਹੈ। ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਭਲ ਜ਼ਿਲ੍ਹਾ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਹੈ। 

ਇਹ ਵੀ ਪੜ੍ਹੋ : ਡੇਅਰੀ ਮਾਲਕ ਨੇ ਲਾਈਵ ਹੋ ਕੇ ਦੁਨੀਆ ਨੂੰ ਕਿਹਾ ਅਲਵਿਦਾ, ਕਾਂਗਰਸੀ ਕੌਂਸਲਰ ਬਾਰੇ ਕੀਤਾ ਵੱਡਾ ਖ਼ੁਲਾਸਾ
 

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਦੁਰਘਟਨਾ ਦਾ ਸ਼ਿਕਾਰ ਹੋਈ ਬੱਚੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹਸਪਤਾਲ ਉਸ ਦੀ ਲਾਸ਼ ਰੱਖੀ ਗਈ ਸੀ। ਮਾਮਲੇ 'ਚ ਸੀ.ਐੱਮ.ਓ. ਨੇ ਇਕ ਵਾਰਡ ਬੁਆਏ ਅਤੇ ਸਵੀਪਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਥੇ ਡਾਕਟਰ ਅਤੇ ਫ਼ਾਰਮਾਸਿਸਟ ਤੋਂ ਜਵਾਬ ਤਲਬ ਕੀਤ ਗਿਆ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਇਕ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

ਇਥੇ ਦੱਸ ਦੇਈਏ ਕਿ 20 ਸੈਕਿੰਡ ਦੀ ਇਸ ਵੀਡੀਓ 'ਚ ਕੁੱਤਾ ਸਟ੍ਰੇਚਰ 'ਤੇ ਪਈ ਬੱਚੀ ਦੀ ਲਾਸ਼ ਨੂੰ ਨੋਚ-ਨੋਚ ਕੇ ਖਾਂਦਾ ਦਿਖਾਈ ਦੇ ਰਿਹਾ ਹੈ। ਦਿਲ ਨੂੰ ਝੰਜੋੜ ਦੇਣ ਵਾਲੀ ਇਸ ਵੀਡੀਓ ਨੂੰ ਲੈ ਕੇ ਸੰਭਲ ਦੇ ਜ਼ਿਲ੍ਹਾ ਹਸਪਤਾਲ 'ਤੇ ਗੰਭੀਰ ਸਵਾਲ ਉੱਠ ਰਹੇ ਹਨ।  

ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ


author

Baljeet Kaur

Content Editor

Related News