ਹੱਡੀਆਂ ਤੋੜ-ਮਰੋੜ ਕੇ ਸੂਟਕੇਸ ''ਚ ਰੱਖੀ 10 ਸਾਲ ਦੇ ਲੜਕੇ ਦੀ ਲਾਸ਼, ਫੈਲੀ ਸਨਸਨੀ

01/09/2017 5:48:48 PM

ਮੁੰਬਈ—ਮੁੰਬਈ ਦੇ ਲੋਕਮਾਨਯ ਤਿਲਕ ਰੇਲ ਟਰਮੀਨਸ (ਐਲ.ਟੀ.ਟੀ.) ਦੇ ਨੇੜੇ ਇਕ ਸੂਟਕੇਸ ''ਚ ਇਕ ਨਾਬਾਲਗ ਲੜਕੇ ਦੀ ਲਾਸ਼ ਮਿਲਣ ਨਾਲ ਹਫੜਾ-ਦਫੜੀ ਫੈਲ ਗਈ। ਬੱਚੇ ਨੂੰ ਮਾਰਨ ਦੇ ਬਾਅਦ ਉਸ ਦੀ ਲਾਸ਼ ਨੂੰ ਕਈ ਥਾਵਾਂ ਤੋਂ ਤੋੜ ਕੇ ਸੂਟਕੇਸ ''ਚ ਰੱਖਿਆ ਗਿਆ ਸੀ। ਬੱਚੇ ਦੀ ਉਮਰ 10 ਤੋਂ 12 ਸਾਲ ਦੇ ''ਚ ਦੱਸੀ ਜਾ ਰਹੀ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਟਕੇਸ ਨੂੰ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਦੇਖਿਆ, ਜਿਸ ਦੇ ਬਾਅਦ ਉਨ੍ਹਾਂ ਨੇ ਇਸ ਸੰਬੰਧ ''ਚ ਜੀ.ਆਰ.ਪੀ. ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲੜਕੇ ਦੀ ਲਾਸ਼  ਕੱਪੜਿਆ ''ਚ ਲਪੇਟੀ ਹੋਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸੰਬੰਧ ''ਚ ਤਿਲਕ ਨਗਰ ਪੁਲਸ ਥਾਣੇ ''ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related News