ਪਾਕਿ ਨਾਲ ਦੂਰੀ ਅਤੇ ਭਾਰਤ ਨਾਲ ਵਧ ਰਹੀ ਹੈ ਖਾੜੀ ਦੇਸ਼ਾਂ ਦੀ ਨੇੜਤਾ, ਮੁਸ਼ਕਲ ’ਚ ਇਮਰਾਨ

09/05/2020 7:58:39 AM

ਦੋਹਾ, (ਵਿਸ਼ੇਸ਼)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਾੜੀ ਦੇਸ਼ਾਂ ਦੇ ਰਵੱਈਏ ਨਾਲ ਮੁਸ਼ਕਲ ’ਚ ਪੈ ਗਏ ਹਨ। ਇਕ ਰਿਪੋਰਟ ਮੁਤਾਬਕ ਇਮਰਾਨ ਦੇ ਸਾਊਦੀ ਅਰਬ ਅਤੇ ਦੂਸਰੇ ਇਸਲਾਮਿਕ ਦੇਸ਼ਾਂ ਨਾਲ ਰਿਸ਼ਤੇ ਵਿਗੜ ਰਹੇ ਹਨ ਜਿਸ ਕਾਰਣ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਦੀ ਆਰਥਿਕ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ।

ਕੁਝ ਦਿਨ ਪਹਿਲਾਂ ਸਾਊਦੀ ਅਰਬ ਨੇ ਪਾਕਿਸਤਾਨ ਤੋਂ ਲੰਬੀ ਮਿਆਦ ਦਾ ਕਰਜ਼ਾ ਅਤੇ ਤੇਲ ਸਪਲਾਈ ਦੇ ਸਮਝੌਤੇ ਨੂੰ ਖਤਮ ਕਰ ਦਿੱਤਾ ਸੀ। ਪਿਛਲੇ ਕਈ ਦਹਾਕਿਆਂ ਤੋਂ ਖਾੜੀ ਦੇਸ਼ਾਂ ਦੇ ਭਾਰਤ ਅਤੇ ਪਾਕਿਸਤਾਨ ਨਾਲ ਰਿਸ਼ਤੇ ਬਹੁਤ ਹੀ ਚੰਗੇ ਰਹੇ ਹਨ, ਪਰ ਹੁਣ ਖਾੜੀ ਦੇਸ਼ ਪਾਕਿਸਤਾਨ ਤੋਂ ਦੂਰੀ ਬਣਾਕੇ ਭਾਰਤ ਨਾਲ ਨੇੜਤਾ ਵਧਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਤੁਰਕੀ ਅਤੇ ਮਲੇਸ਼ੀਆ ਨੇ ਵੀ ਪਾਕਿਸਤਾਨ ਤੋਂ ਦੂਰੀ ਬਣਾ ਲਈ ਹੈ। ਦਰਅਸਲ, ਇਮਰਾਨ ਖਾਨ ਤੁਰਕੀ ਅਤੇ ਮਲੇਸ਼ੀਆ ਨਾਲ ਨੇੜਤਾ ਵਧਾਕੇ ਸਾਊਦੀ ਅਰਬ ਅਤੇ ਦੂਸਰੇ ਮੁਸਲਿਮ ਦੇਸ਼ਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ, ਸਾਊਦੀ ਅਰਬ ਅਤੇ ਦੂਸਰੇ ਮੁਸਲਿਮ ਦੇਸ਼ਾਂ ਦੇ ਨਾਲ ਮਿਲਕੇ ਪਾਕਿਸਤਾਨ ਦੀ ਸਿਆਸਤ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ।

ਪਾਕਿਸਤਾਨ ਲਈ ਅਜਨਬੀ ਹੋਇਆ ਸਾਊਦੀ ਅਰਬ

ਪਾਕਿਸਤਾਨ ਲਈ ਸਾਊਦੀ ਅਰਬ ਹੁਣ ਅਜਨਬੀ ਹੋ ਗਿਆ ਹੈ। ਪਾਕਿਸਤਾਨ ਅਤੇ ਸਾਊਦੀ ਅਰਬ ਦੇ ਰਿਸ਼ਤਿਆਂ ’ਚ ਉਸ ਸਮੇਂ ਤਲਖੀ ਆ ਗਈ ਸੀ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਸਬੰਧੀ ਖੁੱਲ੍ਹੇ ਤੌਰ ’ਤੇ ਆਪਣੇ ਪੁਰਾਣੇ ਦੋਸਤ ਸਾਊਦੀ ਨੂੰ ਧਮਕੀ ਦਿੱਤੀ ਸੀ। ਹਾਲਾਂਕਿ ਮਾਮਲਾ ਗਰਮ ਹੁੰਦਿਆਂ ਦੇਖ ਕੁਰੈਸ਼ੀ ਆਪਣੇ ਬਿਆਨ ਤੋਂ ਪਲਟ ਗਏ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਊਦੀ ਅਤੇ ਪਾਕਿਸਤਾਨ ਵਿਚਾਲੇ ਦਿਲਾਂ ਦੇ ਰਿਸ਼ਤਾ ਹੈ।


Lalita Mam

Content Editor

Related News