ਚੱਕਰਵਾਤ ''ਫਾਨੀ'' ਨਾਲ ਪ੍ਰਭਾਵਿਤ ਲੋਕਾਂ ਲਈ ''ਡਿਜਨੀ ਇੰਡੀਆ'' ਨੇ ਦਿੱਤੇ 2 ਕਰੋੜ ਰੁਪਏ

Monday, May 27, 2019 - 04:29 PM (IST)

ਚੱਕਰਵਾਤ ''ਫਾਨੀ'' ਨਾਲ ਪ੍ਰਭਾਵਿਤ ਲੋਕਾਂ ਲਈ ''ਡਿਜਨੀ ਇੰਡੀਆ'' ਨੇ ਦਿੱਤੇ 2 ਕਰੋੜ ਰੁਪਏ

ਮੁੰਬਈ— 'ਡਿਜਨੀ ਇੰਡੀਆ' ਨੇ ਓਡੀਸ਼ਾ 'ਚ ਚੱਕਰਵਾਤ 'ਫਾਨੀ' ਪ੍ਰਭਾਵਿਤ ਇਲਾਕਿਆਂ 'ਚ ਜਾਰੀ ਰਾਹਤ ਅਤੇ ਬਚਾਅ ਕੋਸ਼ਿਸ਼ਾਂ 'ਚ ਮਦਦ ਲਈ 2 ਕਰੋੜ ਰੁਪਏ ਦਾਨ ਦਿੱਤੇ ਹਨ। ਇਹ ਰਾਹਤ ਰਾਸ਼ੀ ਆਫ਼ਤ ਤੋਂ ਬਚਾਅ ਲਈ ਜਾਰੀ ਕੰਮਾਂ 'ਚ ਲਗਾਈ ਜਾਵੇਗੀ ਅਤੇ ਇਸ ਨਾਲ 'ਸੇਵ ਦਿਨ ਚਿਲਡਰਨ ਇਨ ਇੰਡੀਆ' ਦੇ ਮਾਧਿਅਮ ਨਾਲ ਪ੍ਰਭਾਵਿਤ ਲੋਕਾਂ ਨੂੰ ਮਦਦ ਪ੍ਰਦਾਨ ਕੀਤੀ ਜਾਵੇਗੀ। 'ਸਟਾਰ ਐਂਡ ਡਿਜਨੀ ਇੰਡੀਆ' ਦੇ ਭਾਰਤ ਪ੍ਰਬੰਧਕ ਸੰਜੇ ਗੁਪਤਾ ਨੇ ਇਕ ਬਿਆਨ 'ਚ ਕਿਹਾ,''ਚੱਕਰਵਾਤ 'ਫਾਨੀ' ਨਾਲ ਪ੍ਰਭਾਵਿਤ ਲੋਕਾਂ ਨਾਲ ਸਾਡੀ ਹਮਦਰਦੀ ਹੈ। ਮੁੜ ਨਿਰਮਾਣ ਦੇ ਨਾਲ-ਨਾਲ ਇਸ ਵਿਨਾਸ਼ਕਾਰੀ ਆਫ਼ਤ ਨਾਲ ਪ੍ਰਭਾਵਿਤ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਸਾਡੇ ਸਮਰਥਨ ਦੀ ਲੋੜ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਯੋਗਦਾਨ ਨਾਲ ਚੱਕਰਵਾਤ ਪ੍ਰਭਾਵਿਤ ਪਰਿਵਾਰ ਨੂੰ ਉਭਰਨ 'ਚ ਮਦਦ ਮਿਲੇਗੀ।'' ਪ੍ਰੈੱਸ ਬਿਆਨ ਅਨੁਸਾਰ ਅਗਸਤ 2018 'ਚ 'ਡਿਜਨੀ ਐਂਡ ਸਟਾਰ ਇੰਡੀਆ' ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਵੀ ਅੱਗੇ ਆਇਆ ਸੀ।


author

DIsha

Content Editor

Related News